20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗਊ ਸੇਵਾ ਸਮਾਗਮ ਦੌਰਾਨ 15 ਗਊਸ਼ਾਲਾਵਾਂ ਨੂੰ ਵੰਡਿਆ ਗੁੜ ਤੇ ਖਲ <br/>

Ad Position 21
No active advertisement
ਅਜੀਤ ਡੈਸਕ 24-02-2026
ਲਹਿਰਾਗਾਗਾ 23 ਫਰਵਰੀ, (ਅਸ਼ੋਕ ਗਰਗ) - ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਅਤੇ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਜੈ ਸ੍ਰੀ ਮਹਾਂਕਾਲੀ ਸੰਕੀਰਤਨ ਮੰਡਲ ਦੇ ਸੰਚਾਲਕ ਮਰਹੂਮ ਕੇ.ਕੇ. ਬਾਂਸਲ ਦੀ ਯਾਦ ਵਿਚ 15 ਗਊਸ਼ਾਲਾਵਾਂ ਨੂੰ ਗੁੜ ਤੇ ਖਲ ਵੰਡਣ ਲਈ ਗਊ ਸੇਵਾ ਸਮਾਗਮ ਕਾਲੀ ਮਾਤਾ ਮੰਦਰ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਧਰਮਪਤਨੀ ਸੀਮਾ ਗੋਇਲ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਟਰੇਡ ਕਮਿਸ਼ਨ ਦੇ ਚੇਅਰਮੈਨ ਪਿ੍ੰਸ ਗਰਗ, ਸ੍ਰੀ ਦੁਰਗਾ ਸੇਵਾ ਦਲ ਦੇ ਪ੍ਰਧਾਨ ਅਰੂਪ ਸਿੰਗਲਾ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ, ਵਿਸ਼ਾਲ ਮੰਡਲ ਦੇ ਪ੍ਰਧਾਨ ਸੁਰਿੰਦਰ ਡਿਸਕੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਆਪਣੇ ਹੱਥੀਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਗੁੜ ਤੇ ਖਲ ਵੰਡਿਆ | ਇਹ ਸਮਾਗਮ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਉਨ੍ਹਾਂ ਸੰਬੋਧਨ ਕਰਦਿਆਂ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਚਾਨਣਾ ਪਾਇਆ | ਮੁੱਖ ਮਹਿਮਾਨਾਂ ਨੇ ਸੰਬੋਧਨ ਕਰਦਿਆਂ ਸੰਸਥਾ ਦੇ ਕੰਮਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੰਦੀਪ ਦੀਪੂ, ਪ੍ਰੇਮ ਸਾਗਰ, ਕਿ੍ਸ਼ਨ ਸਿੰਗਲਾ, ਸੁਭਾਸ਼ ਕੁਮਾਰ ਭਾਸ਼ੀ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੀਸਪਾਲ ਗਰਗ, ਜਨਕ ਰਾਜ ਤਾਇਲ, ਡਾ. ਹਰਭਜਨ ਸਿੰਘ ਸਿੱਧੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਸਿਰਫ਼ ਸ਼ੋਸ਼ੇਬਾਜ਼ੀ ਅਤੇ ਨੀਂਹ ਪੱਥਰਾਂ ਦੀ ਰਾਜਨੀਤੀ ਤੱਕ ਸੀਮਿਤ - ਹੀਰਾ ਸਿੰਘ, ਰਾਜਨ ਘਈ <br/> ਅਗਲੀ ਖ਼ਬਰ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਵਲੋਂ 119ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ <br/>
Ad Position 24