ਲਹਿਰਾਗਾਗਾ 23 ਫਰਵਰੀ, (ਅਸ਼ੋਕ ਗਰਗ) - ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਲਹਿਰਾਗਾਗਾ ਦੀ ਵਿਸ਼ੇਸ਼ ਅਤੇ ਅਹਿਮ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ ਦੀ ਅਗਵਾਈ ਹੇਠ ਕੀਤੀ ਗਈ | ਮੀਟਿੰਗ ਵਿਚ 17 ਪਿੰਡਾਂ ਦੀਆਂ ਇਕਾਈਆਂ ਦੇ ਪ੍ਰਧਾਨਾਂ, ਆਗੂਆਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਜਥੇਬੰਦੀ ਪ੍ਰਤੀ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਮੀਟਿੰਗ ਦੌਰਾਨ ਗੁਰਲਾਲ ਸਿੰਘ ਜਲੂਰ, ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਗੜਦਿਆਣੀ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਦ ਵਿਚ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਕਿ ਸਰਕਾਰ ਵਲੋਂ ਕਿਸਾਨਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਨਿੰਦਣਯੋਗ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਆਪਣਾ ਰਵੱਈਆ ਨਾ ਬਦਲੇਗੀ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ | 7 ਮੈਂਬਰੀ ਕਮੇਟੀ ਬਣਾਈ ਗਈ ਗੁਰਲਾਲ ਸਿੰਘ ਜਲੂਰ ਨੂੰ ਬਲਾਕ ਪ੍ਰਧਾਨ, ਚਮਕੌਰ ਸਿੰਘ ਢੀਂਡਸਾ ਨੂੰ ਪੈੱ੍ਰਸ ਸਕੱਤਰ, ਗੁਰਤੇਜ ਸਿੰਘ ਡਸਕਾ ਜਰਨਲ ਸਕੱਤਰ ਜਗਜੀਤ ਸਿੰਘ ਗੜਦਿਆਣੀ ਨੂੰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਸਿੰਘ ਰਾਇਧਾਣਾ ਮੀਤ ਪ੍ਰਧਾਨ ਅਤੇ ਲੀਲਾ ਸਿੰਘ ਭੁਟਾਲ ਖੁਰਦ ਪ੍ਰਚਾਰਕ ਸਕੱਤਰ ਅਜੈਬ ਸਿੰਘ ਭੁਟਾਲ ਕਲਾ ਖਜ਼ਾਨਚੀ ਚੁਣਿਆ ਗਿਆ | ਇਸ ਮੌਕੇ ਅਜੈਬ ਸਿੰਘ, ਮਿੱਠੂ ਸਿੰਘ ਡਸਕਾ, ਚਰਨਜੀਤ ਸਿੰਘ ਡਸਕਾ ਕੋਠੇ, ਲਾਭ ਸਿੰਘ ਗੜਦਿਆਣੀ, ਦਰਸ਼ਨ ਸਿੰਘ ਅੜਕਵਾਸ ਅਤੇ ਟੇਕ ਸਿੰਘ ਘੋੜੇਨਾਬ ਰਾਮ ਸਿੰਘ ਬਿੰਦਰ ਸਿੰਘ ਛੋਟੀ ਲਹਿਲ ਵੱਡੀ ਲਹਿਲ ਰਾਜ ਸਿੰਘ ਵੱਡੀ ਭੁਟਾਲ, ਰਾਮਫਲ ਸਿੰਘ ਛੋਟੀ ਭੁਟਾਲ, ਸੁਖਜਿੰਦਰ ਸਿੰਘ ਜਲੂਰ, ਭੀਮ ਸਿੰਘ ਰਾਇਧਾਣਾ, ਤਰਸੇਮ ਸਿੰਘ ਮਹਾਂਸਿੰਘ ਵਾਲਾ, ਭਗਵੰਤ ਸਿੰਘ, ਜਵਾਹਰਵਾਲਾ ਪੱਪੂ ਸਿੰਘ, ਚੋਟੀਆਂ ਮੰਗਾ ਸਿੰਘ ਹਮੀਰਗੜ੍ਹ ਜਨਕ ਸਿੰਘ ਮੌਜੂਦ ਸਨ |