ਭਵਾਨੀਗੜ੍ਹ, 23 ਫਰਵਰੀ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਵਿਸ਼ਵਕਰਮਾ ਮੰਦਿਰ ਵਿਖੇ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਰਜੀਤ ਸਿੰਘ ਧੀਮਾਨ, ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਅਰਵਿੰਦ ਖੰਨਾ ਸਾਰੇ ਸਾਬਕਾ ਵਿਧਾਇਕ ਅਤੇ ਕਰਤਾਰ ਕੰਬਾਈਨ ਭਾਦਸੋਂ ਦੇ ਐਮ.ਡੀ ਮਨਪ੍ਰੀਤ ਸਿੰਘ ਲੋਟੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਕਤ ਆਗੂਆਂ ਨੇ ਰਾਮਗੜੀਆ ਭਾਈਚਾਰੇ ਨੂੰ ਇਸ ਦਿਵਸ ਦੀ ਵਧਾਈ ਦਿੱਤੀ | ਇਸ ਸਮਾਗਮ ਤੋਂ ਪਹਿਲਾਂ ਮੰਦਿਰ ਕਮੇਟੀ ਵਲੋਂ ਹਵਨ ਯੱਗ ਕਰਵਾਇਆ ਗਿਆ ਅਤੇ ਝੰਡੇ ਦੀ ਰਸਮ ਕੀਤੀ ਗਈ | ਅਚਾਰੀਆ ਸ਼੍ਰੀ ਸੰਜੇ ਰਤੂੜੀ ਵਲੋਂ ਵਿਸ਼ਵਕਰਮਾ ਜੀ ਪੁਰਾਣ ਦੇ ਪਾਠਾਂ ਦੇ ਭੋਗਾਂ 'ਤੇ ਆਰਤੀ ਕੀਤੀ ਗਈ | ਸਮਾਗਮ ਦੌਰਾਨ ਮੰਦਿਰ ਕਮੇਟੀ ਦੇ ਚੇਅਰਮੈਨ ਸਤਵੰਤ ਸਿੰਘ ਖ਼ਰੇ, ਪ੍ਰਧਾਨ ਜਸਵਿੰਦਰ ਸਿੰਘ ਜੱਜ, ਗਗਨਦੀਪ ਸਿੰਘ ਖ਼ੁਲਰ, ਰਾਮਗੜੀਆ ਕਮੇਟੀ ਨਾਭਾ ਦੇ ਆਗੂ ਭਗਵੰਤ ਸਿੰਘ ਰਾਮਗੜੀਆ, ਜੋਰਾ ਸਿੰਘ ਧੰਮੂ, ਜਗਜੀਤ ਸਿੰਘ ਪਟਿਆਲਾ, ਸੁਖਪਾਲ ਸਿੰਘ ਧੀਮਾਨ, ਰਾਉ ਵਰਿੰਦਰ ਸਿੰਘ ਮਠਾੜੂ ਸੁਨਾਮ, ਭਗਵੰਤ ਸਿੰਘ ਖ਼ਰੇ, ਤਰਲੋਚਨ ਸਿੰਘ ਖ਼ਰੇ, ਰਾਜਿੰਦਰ ਸਿੰਘ ਰਾਜੂ ਪਨੇਸਰ, ਗੁਰਚਰਨ ਸਿੰਘ ਪਨੇਸਰ, ਮਨਦੀਪ ਸਿੰਘ ਗੋਲਡੀ, ਗੁਰਮੀਤ ਸਿੰਘ ਦੇਵਾ, ਰਣਜੀਤ ਸਿੰਘ ਰੁਪਾਲ, ਗੁਰਮੀਤ ਸਿੰਘ ਪਨੇਸਰ, ਗੁਰਚਰਨ ਸਿੰਘ ਮਣਕੂ, ਮਦਨਜੀਤ ਸਿੰਘ ਸੱਗੂ, ਗੁਰਮੀਤ ਸਿੰਘ ਸੱਗੂ, ਮੰਗਤ ਸਿੰਘ ਪਨੇਸਰ, ਹਨੀ ਪਨੇਸਰ, ਵਰਿੰਦਰ ਸਿੰਘ ਬਿੱਲੂ ਸੱਗੂ, ਮਨਦੀਪ ਸਿੰਘ ਪਨੇਸਰ, ਨਰਿੰਦਰ ਸਿੰਘ ਪਨੇਸਰ, ਗੁਰਮੀਤ ਸਿੰਘ ਪਨੇਸਰ, ਰਣਜੀਤ ਸਿੰਘ ਰੁਪਾਲ ਤੋਂ ਇਲਾਵਾ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਲਖਵਿੰਦਰ ਸਿੰਘ ਲੱਖਾ ਫੱਗੂਵਾਲਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਰੰਧਾਵਾ, ਧਰਵਿੰਦਰ ਸਿੰਘ ਦੁੱਲਟ, ਗੁਰਮੀਤ ਸਿੰਘ ਜੈਲਦਾਰ, ਸੋਮਾ ਬਹਿਲਾ ਪ੍ਰਭਜੀਤ ਸਿੰਘ ਲੱਕੀ, ਕਪਿਲ ਗਰਗ, ਗੁਰਦੇਵ ਗਰਗ ਆਗੂ ਕਰਿਆਨਾਂ ਐਸੋ:, ਨਰਿੰਦਰ ਸ਼ੈਲੀ, ਬਲਵਿੰਦਰ ਸਿੰਘ ਖ਼ਗੂੰੜਾ, ਗੁਰਵਿੰਦਰ ਸਿੰਘ ਸੱਗੂ ਕੌਂਸਲਰ, ਕਾਂਗਰਸੀ ਆਗੂ ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਬਿੱਟੂ ਤੂਰ, ਗੁਰਪ੍ਰੀਤ ਸਿੰਘ ਕੰਧੋਲਾ, ਮੰਗਤ ਸ਼ਰਮਾਂ ਅਤੇ ਹੋਰ ਵੱਡੀ ਗਿਣਤੀ ਆਗੂ ਹਾਜ਼ਰ ਸਨ | ਸਮਾਗਮ ਦੌਰਾਨ ਦੀਦੀ ਬ੍ਰਹਮਾ ਕੁਮਾਰੀ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ |