ਭਵਾਨੀਗੜ੍ਹ, 23 ਫਰਵਰੀ (ਲਖਵਿੰਦਰ ਪਾਲ ਗਰਗ) - ਹਿਮਾਚਲ ਪ੍ਰਦੇਸ਼ ਵਿਖੇ ਡੀ.ਜੇ ਦਾ ਪੋ੍ਰਗਰਾਮ ਲਗਾ ਕੇ ਵਾਪਸ ਆਉਂਦਿਆਂ ਹੋਏ ਕਾਲਾਕੇ ਨੇੜੇ ਇਕ ਕਾਰ ਦੇ ਬੇਕਾਬੂ ਹੋ ਕੇ ਖੱਡ 'ਚ ਡਿੱਗ ਜਾਣ ਕਾਰਨ ਪਿੰਡ ਘਰਾਚੋਂ ਵਿਖੇ ਡੀ.ਜੇ. ਦਾ ਕੰਮਕਾਰ ਕਰਦੇ ਇਕ ਨੌਜਵਾਨ ਦੀ ਮੌਤ ਹੋ ਜਾਣ ਤੇ ਇਸ ਦੇ ਚਾਰ ਸਾਥੀਆਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਇਸ ਸਬੰਧੀ ਕੁਲਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਘਰਾਚੋਂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਸ ਦਾ ਭਤੀਜਾ ਜੋ ਕਿ ਪਿੰਡ ਘਰਾਚੋਂ ਵਿਖੇ ਪਿੰਡ ਦੇ ਹੀ ਵਾਸੀ ਅਵਤਾਰ ਸਿੰਘ ਨਾਲ ਪੋ੍ਰਗਰਾਮਾਂ 'ਤੇ ਡੀ.ਜੇ. ਲਗਾਉਣ ਦਾ ਕੰਮ ਕਰਦਾ ਸੀ, ਬੀਤੇ ਦਿਨੀਂ ਦੇਰ ਰਾਤ ਜਦੋਂ ਉਹ ਕਾਰ ਰਾਹੀ ਆਪਣੇ ਸਾਥੀਆਂ ਨਾਲ ਪਹਾੜੀ ਇਲਾਕੇ 'ਚੋਂ ਕਾਲਾਕਾ-ਚੰਡੀਗੜ੍ਹ ਸੜਕ ਰਾਹੀ ਵਾਪਸ ਆ ਰਹੇ ਸੀ ਤਾਂ ਕਾਲਾਕੇ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ ਜਿਸ ਕਾਰਨ ਕਾਰ 'ਚ ਸਵਾਰ ਉਸ ਦਾ ਭਤੀਜਾ ਲਵੀ 22 ਸਾਲ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਘਰਾਚੋਂ, ਡੀ.ਜੇ.ਦਾ ਮਾਲਕ ਅਵਤਾਰ ਸਿੰਘ ਵਾਸੀ ਘਰਾਚੋਂ, ਬਿੰਦੂ ਭਵਾਨੀਗੜ੍ਹ, ਗੁਰਸੇਵਕ ਸਿੰਘ ਨਾਗਰੀ ਤੋਂ ਇਲਾਵਾ ਇਕ ਹੋਰ ਸਾਥੀ ਜਿਸ ਦਾ ਨਾਮ ਪਤਾ ਨਹੀਂ ਲੱਗ ਸਕਿਆ ਗੰਭੀਰ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਰਾਹਗੀਰਾਂ ਨੇ ਐਬੂੰਲੈਂਸ ਰਾਹੀ ਕਾਲਾਕੇ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਉਸ ਨੇ ਦੱਸਿਆ ਕਿ ਪਿੰਡ ਘਰਾਚੋਂ ਵਿਖੇ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਉਸ ਦੇ ਭਤੀਜੇ ਲਵੀ ਦੀ ਮੌਤ ਹੋ ਗਈ ਹੈ | ਉਸ ਨੇ ਭਰੇ ਮਨ ਨਾਲ ਦੱਸਿਆ ਕਿ ਲਵੀ ਸਭ ਤੋਂ ਛੋਟਾ ਤੇ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ ਜਦੋਂ ਕਿ ਬਾਕੀ ਦੇ ਚਾਰੋਂ ਸਾਥੀ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹਨ |