20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬੀ ਸਾਹਿਤ ਸਭਾ ਨੇ ਮਾਤਭਾਸ਼ਾ ਦਿਵਸ ਮੌਕੇ ਕੀਤਾ ਲੋਕ ਜਗਾਵਾ ਮਾਰਚ

Ad Position 21
No active advertisement
ਅਜੀਤ ਡੈਸਕ 24-02-2026
ਸੰਗਰੂਰ, 23 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਕੌਮਾਂਤਰੀ ਮਾਂਤ ਭਾਸ਼ਾ ਦਿਵਸ ਦੇ ਮੌਕੇ ਉੱਤੇ ਪੰਜਾਬੀ ਸਾਹਿਤ ਸਭਾ ਸੰਗਰੂਰ ਦੀ ਅਗਵਾਈ ਹੇਠ ਲੇਖਕਾਂ ਬੁੱਧੀਜੀਵੀਆਂ ਵੱਲੋਂ ਪੰਜਾਬੀਆਂ ਨੂੰ ਮਾਂ ਬੋਲੀ ਲਈ ਜਾਗਰੂਕ ਕਰਨ ਲਈ ਸਥਾਨਕ ਵਿਜੈ ਚੌਂਕ ਤੋਂ ਪ੍ਰਬੰਧਕੀ ਕੰਪਲੈਕਸ ਤਕ ਹੱਥਾਂ ਵਿਚ ਮਾਟੋ ਫੜ ਕੇ ਲੋਕ ਜਗਾਵਾ ਮਾਰਚ ਕੀਤਾ ਗਿਆ | ਮਾਰਚ ਵਿੱਚ ਸ਼ਾਮਲ ਸਾਹਿਤਕਾਰਾਂ ਨੇ ਲੋਕਾਂ ਨੂੰ ਮਾਂ ਬੋਲੀ ਪ੍ਰਤਿ ਚੇਤੰਨ ਕੀਤਾ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਸ਼੍ਰੀਮਤੀ ਰਾਬੀਆ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਗੁਰਨਾਮ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ ਐਡਵੋਕੇਟ, ਪਵਨ ਕੁਮਾਰ ਹੋਸੀ, ਜੋਰਾ ਸਿੰਘ ਮੰਡੇਰ, ਪਵਨ ਹਰਚੰਦਪੁਰੀ, ਨਿਹਾਲ ਸਿੰਘ ਮਾਨ, ਜੰਗ ਸਿੰਘ ਫੱਟੜ, ਅਮਰਜੀਤ ਸਿੰਘ ਅਮਨ, ਤੇਜਾ ਸਿੰਘ, ਸੁਰਿੰਦਰ ਸ਼ਰਮਾ ਨਾਗਰਾ, ਸਰਬਜੀਤ ਸੰਗਰੂਰਵੀ, ਏ.ਪੀ. ਸਿੰਘ, ਗੁਲਜ਼ਾਰ ਸਿੰਘ ਸ਼ੌਂਕੀ, ਅਵਤਾਰ ਸਿੰਘ, ਸੰਦੀਪ ਸਿੰਘ, ਕੁਲਵੰਤ ਕਸਕ, ਸੁਰਿੰਦਰਪਾਲ ਸਿੰਘ ਸਿਦਕੀ, ਜੰਗ ਸਿੰਘ ਫੱਟੜ ਆਦਿ ਅਨੇਕਾਂ ਸਾਹਿਤਕਾਰਾਂ ਨੇ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਵਿਖੇ ਕਾਰ ਸੜਕ ਹਾਦਸੇ 'ਚ ਡੀ.ਜੇ. ਦਾ ਕੰਮ ਕਰਦੇ ਘਰਾਚੋਂ ਦੇ ਨੌਜਵਾਨ ਦੀ ਮੌਤ, ਚਾਰ ਸਾਥੀ ਨੌਜਵਾਨ ਗੰ... ਅਗਲੀ ਖ਼ਬਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਇਕੱਤਰਤਾ ਹੋਈ <br/>
Ad Position 24