ਮੂਨਕ, 23 ਫ਼ਰਵਰੀ (ਪ੍ਰਵੀਨ ਮਦਾਨ) - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੀਆਂ ਜ਼ਿਲ੍ਹਾ ਸੰਗਰੂਰ ਦੀਆਂ ਫ਼ੌਜਾਂ ਦੀ ਇਕੱਤਰਤਾ ਗੁਰਦੁਆਰਾ ਬੁੰਗਾ ਅਕਾਲੀ ਬਾਬਾ ਨੈਣਾਂ ਸਿੰਘ 96 ਕਰੋੜੀ, ਪਿੰਡ ਬੱਲਰਾ ਵਿਖੇ ਹੋਈ ਜਿਸ ਵਿੱਚ ਗੁਰਦੁਆਰਾ ਛਾਉਣੀ ਬੁੰਗਾ ਅਕਾਲੀ ਬਾਬਾ ਨੈਣਾਂ ਸਿੰਘ ਦੀ ਪ੍ਰਬੰਧ ਦੀ ਸੇਵਾ ਭਾਈ ਜੋਗਿੰਦਰ ਸਿੰਘ ਨੂੰ, ਜਥੇਦਾਰ ਨਿਹਾਲ ਸਿੰਘ ਵੱਲੋਂ ਸਮੁੱਚੀਆਂ ਫ਼ੌਜਾਂ ਨਿਹੰਗ ਸਿੰਘਾਂ ਦੀ ਮੌਜੂਦਗੀ ਵਿੱਚ ਸੌਂਪੀ ਗਈ | ਇਕੱਤਰਤਾ ਦੌਰਾਨ ਜਥੇਦਾਰ ਨਿਹਾਲ ਸਿੰਘ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਨਵੇਂ ਪ੍ਰਬੰਧਕ ਭਾਈ ਜੋਗਿੰਦਰ ਸਿੰਘ ਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ | ਇਸ ਮੌਕੇ ਨੇ ਸਮੂਹ ਸਿੰਘਾਂ ਨੂੰ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਸੁਨੇਹਾ ਵੀ ਦਿੱਤਾ | ਇਸ ਮੌਕੇ ਜਥੇਦਾਰ ਬਹਾਲ ਸਿੰਘ, ਜਥੇਦਾਰ ਬੋਰਿਆ ਸਿੰਘ ਭੁਟਾਲ ਖੁਰਦ, ਗੁਰਧਿਆਨ ਸਿੰਘ ਭੁਟਾਲ ਕਲਾਂ, ਬਲਕਾਰ ਸਿੰਘ ਭੁਟਾਲ, ਬਲਵੀਰ ਸਿੰਘ ਕੁਲਾ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਰਣਜੀਤ ਸਿੰਘ, ਝਰਮਲ ਸਿੰਘ, ਬੇਅੰਤ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ ਪੀਤੂ, ਬਲਦੇਵ ਸਿੰਘ, ਅਮਰਜੀਤ ਸਿੰਘ ਬੱਲਰਾਂ ਤੋਂ ਹੋਰ ਵੀ ਸੰਗਤਾਂ ਮੌਜੂਦ ਸਨ |