ਸ਼ੇਰਪੁਰ, 23 ਫਰਵਰੀ (ਮੇਘ ਰਾਜ ਜੋਸ਼ੀ) - ਲੋੜਵੰਦ ਵਿਦਿਆਰਥੀਆਂ ਦੀ ਭਲਾਈ ਦੇ ਲਈਾ ਸੇਵਾ ਕਰਨ ਵਾਲੀ ਟੀਮ ਰੌਸ਼ਨੀ ਦੀ ਨਿਰਸਵਾਰਥ ਸੇਵਾ ਨੂੰ ਉਸ ਮੌਕੇ ਵੱਡੀ ਕਾਮਯਾਬੀ ਮਿਲੀ ਜਦੋਂ ਟੀਮ ਨਾਲ ਜੁੜੇ ਤੇ ਪੜ੍ਹਾਈ ਲਈ ਗੋਦ ਲਏ ਹੋਏ ਵਿਦਿਆਰਥੀਆਂ ਵਿਚੋਂ ਇੱਕ ਵਿਦਿਆਰਥੀ ਰਾਜਿੰਦਰ ਕੁਮਾਰ ਸਪੁੱਤਰ ਰਾਮ ਸਰੂਪ ਨੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਵਿਚ ਇੰਜੀਨੀਅਰਿੰਗ ਪਾਸ ਕਰ ਲਈਾ, ਟੀਮ ਰੌਸ਼ਨੀ ਦੇ ਮੁੱਖ ਸੰਚਾਲਕ ਰਾਜੇਸ਼ ਰਿਖੀ ਨੇ ਦੱਸਿਆ ਕਿ ਵਿਦਿਆਰਥੀ ਰਾਜਿੰਦਰ ਕੁਮਾਰ ਬਚਪਨ ਤੋਂ ਹੀ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ ਅਤੇ ਟੀਮ ਰੌਸ਼ਨੀ ਵਿਦਿਆਰਥੀ ਨੂੰ ਪ੍ਰਾਇਮਰੀ ਸਕੂਲ ਤੋਂ ਹੀ ਮਦਦ ਕਰਦੀ ਆ ਰਹੀ ਹੈ ਅਤੇ ਟੀਮ ਦੇ ਯਤਨਾਂ ਸਦਕਾ ਹੀ ਇਸ ਵਿਦਿਆਰਥੀ ਨੇ ਹਰਿਆਣਾ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਅਧੀਨ ਪੰਚਕੂਲਾ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈਾ ਬਣੇ ਮਹਾਂ ਗਿਆਨੀ ਰਿਸ਼ੀ ਆਸਥਾਵਾਕਰਾ ਕੇਂਦਰ ਸਰਕਾਰੀ ਪੋਲੀਟੈਕਨੀਕਲ ਵਿਚ ਦਾਖਲਾ ਲਿਆ ਅਤੇ ਤਿੰਨ ਸਾਲ ਉੱਥੇ ਰਹਿ ਕਿ ਹੀ ਪੜ੍ਹਾਈ ਕੀਤੀ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਰਾਜਿੰਦਰ ਕੁਮਾਰ ਨੇ ਪਹਿਲੇ ਦਰਜੇ ਵਿਚ ਡਿਗਰੀ ਹਾਸਲ ਕੀਤੀ,ਰਾਜਿੰਦਰ ਦੇ ਪਿਤਾ ਰਾਮ ਸਰੂਪ ਨੇ ਕਿਹਾ ਕਿ ਜਿਸ ਤਰ੍ਹਾਂ ਮੇਰਾ ਬੱਚਾ ਨਾ ਸੁਣ ਸਕਦਾ ਤੇ ਨਾ ਬੋਲ ਸਕਦਾ ਮੇਰੇ ਲਈਾ ਇਹ ਬਹੁਤ ਵੱਡੀ ਗੱਲ ਹੈ ਕਿ ਅੱਜ ਸਾਡਾ ਬੱਚਾ ਇੰਜੀਨੀਅਰ ਬਣ ਗਿਆ ਉਨ੍ਹਾਂ ਕਿਹਾ ਕੇ ਟੀਮ ਰੌਸ਼ਨੀ ਨੇ ਜਿੱਥੇ ਇਸ ਦਾਖ਼ਲੇ ਲਈਾ ਰਾਹ ਦਿਖਾਇਆ, ਉੱਥੇ ਆਰਥਿਕ ਮਦਦ ਵੀ ਕੀਤੀ ਤੇ ਸੱਚ ਨਾਲ ਹੀ ਸਾਡੀ ਜ਼ਿੰਦਗੀ ਦੇ ਵਿਚ ਚਾਨਣ ਕੀਤਾ ਹੈ | ਇਸ ਮੌਕੇ ਟੀਮ ਰੌਸ਼ਨੀ ਦੇ ਮੁੱਖ ਸੰਚਾਲਕ ਰਾਜੇਸ਼ ਰਿਖੀ ਨੇ ਕਿਹਾ ਕੇ ਵੱਡੀਆਂ ਕੰਪਨੀਆਂ ਇਸ ਵਿਦਿਆਰਥੀ ਨੂੰ ਨੌਕਰੀ ਦੀ ਪੇਸ਼ਕਸ਼ ਕਰ ਕੇ ਸਮਾਜ ਤੇ ਹੋਣਹਾਰ ਵਿਦਿਆਰਥੀਆਂ ਦੇ ਹੌਸਲੇ ਲਈਾ ਮਿਸਾਲ ਬਣਨ |