20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਹਿਕਾਰੀ ਬੈਂਕ ਦੀ ਬੈਡਮਿੰਟਨ ਟੀਮ ਨੇ ਲੀਗ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਤਿਆਰੀ ਕੱਸੀ <br/>

Ad Position 21
No active advertisement
ਅਜੀਤ ਡੈਸਕ 24-02-2026
ਸੰਗਰੂਰ, 23 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਦੇ ਡਾਇਰੈਕਟਰ ਅਮਰਜੀਤ ਸਿੰਘ ਟੀਟੂ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਦੇ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਲਈ ਖੇਡ ਨੀਤੀ ਨੰੂ ਪ੍ਰਵਾਨਗੀ ਦੇ ਦਿੱਤੀ ਗਈ ਹੈ | ਇਸ ਨੀਤੀ ਤਹਿਤ ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵਲੋਂ ਪੰਜਾਬ ਰਾਜ ਦੇ ਕੋਆਪਰੇਟਿਵ ਬੈਂਕਾਂ ਦੇ ਕਰਮਚਾਰੀਆਂ ਦੇ ਆਮ ਦਿਨਾਂ ਦੇ ਕੰਮਾਂ ਦੌਰਾਨ ਪੈਦਾ ਹੁੰਦੀ ਮਾਨਸਿਕ ਅਤੇ ਸਰੀਰਕ ਥਕਾਵਟ ਦੂਰ ਕਰਨ ਲਈ ਬੈਡਮਿੰਟਨ ਲੀਗ ਉਲੀਕੀ ਗਈ ਹੈ | ਇਸ ਲੀਗ ਵਿਚ ਭਾਗ ਲੈਣ ਲਈ ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਸੰਗਰੂਰ ਦੀ ਬੈਡਮਿੰਟਨ ਟੀਮ ਵਲੋਂ ਰਣਬੀਰ ਕਲੱਬ ਸੰਗਰੂਰ ਦੇ ਬੈਡਮਿੰਟਨ ਕੋਰਟ ਵਿਖੇ ਅਭਿਆਸ ਮੈਚ ਦੀ ਸ਼ੁਰੂਆਤ ਸ੍ਰੀ ਰਮਿਤ ਸਿੰਘਲ, ਜ਼ਿਲ੍ਹਾ ਮੈਨੇਜਰ ਦੀ ਰਹਿਨੁਮਾਈ ਵਿਚ ਕੀਤੀ ਗਈ | ਬੈਂਕ ਦੇ ਡਾਇਰੈਕਟਰ ਅਮਰਜੀਤ ਸਿੰਘ ਟੀਟੂ ਵਲੋਂ ਉਚੇਚੇ ਤੌਰ 'ਤੇ ਸ਼ਾਮਲ ਹੋਏ ਅਤੇ ਕਰਮਚਾਰੀਆਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਇਸ ਮੈਚ ਵਿੱਚ ਜ਼ਿਲ੍ਹਾ ਮੈਨੇਜਰ ਤੋਂ ਇਲਾਵਾ ਜਗਜੀਤ ਸਿੰਘ, ਸਤਪਾਲ ਸਿੰਘ ਲਵਲੀ, ਗੁਰਦੀਪ ਸਿੰਘ, ਸਮਰਜੀਤ ਸਿੰਘ, ਜਗਪਾਲ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਪੁਸ਼ਪਿੰਦਰ ਸਿੰਘ, ਪਵਨੀਤ ਕੌਸ਼ਲ, ਅਮਨਦੀਪ, ਵਰਸ਼ਾ ਭੋਗੇ, ਸ਼ਮਾ, ਰਮਨਦੀਪ ਕੌਰ, ਪੁਨੀਤ, ਭਾਵਨਾ, ਸਮਤਾ, ਪਰੀਤੀਕਾ, ਰਾਧਿਕਾ, ਸੁਖਵੀਰ ਸਿੰਘ, ਦੀਪਕ ਭੂਸ਼ਣ ਅਤੇ ਹੋਰ ਕਈ ਕਰਮਚਾਰੀਆਂ ਨੇ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਓ ਐਸ ਡੀ ਸੁਖਬੀਰ ਸਿੰਘ ਸੁੱਖੀ ਦੀ ਹਾਜ਼ਰੀ ਵਿੱਚ ਸਰਵਿਸ ਰੋਡ ਦਾ ਕੰਮ ਹੋਇਆ ਸ਼ੁਰੂ <br/> ਅਗਲੀ ਖ਼ਬਰ ਵਿਧਾਇਕਾ ਭਰਾਜ ਵਲੋਂ ਿਲੰਕ ਸੜਕ ਬਣਾਉਣ ਦਾ ਨੀਂਹ ਪੱਥਰ ਅਤੇ ਨੂਰਪੁਰਾ ਦਾ ਸਟੇਡੀਅਮ ਕੀਤਾ ਲੋਕ ਅਰਪਣ <br/>
Ad Position 24