20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਓ ਐਸ ਡੀ ਸੁਖਬੀਰ ਸਿੰਘ ਸੁੱਖੀ ਦੀ ਹਾਜ਼ਰੀ ਵਿੱਚ ਸਰਵਿਸ ਰੋਡ ਦਾ ਕੰਮ ਹੋਇਆ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 24-02-2026
ਧੂਰੀ, 23 ਫਰਵਰੀ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ) - ਧੂਰੀ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਅੱਜ ਸ਼ਹਿਰ ਵਿੱਚ ਕਵਰ ਕੀਤੇ ਗਏ ਸੂਏ ਦੇ ਦੋਨੋਂ ਪਾਸੇ ਕਰੀਬ 10.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਵਿਸ ਰੋਡ ਦੇ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਡਾ. ਅਨਵਰ ਭਸੌੜ ਵੱਲੋਂ ਕਰਵਾਈ ਗਈ | ਇਹ ਪ੍ਰੋਜੈਕਟ ਨਗਰ ਕੌਂਸਲ ਧੂਰੀ ਦੀ ਹੱਦ ਅੰਦਰ ਸਵਾ 14 ਕਿੱਲੋਮੀਟਰ ਤੱਕ ਫੈਲਿਆ ਹੋਇਆ ਹੈ, ਜਿਸ ਤਹਿਤ ਧੂਰਾ ਪਿੰਡ ਐਮ.ਸੀ ਲਿਮਿਟ ਤੋਂ ਬਾਗੜੀਆਂ ਟੀ-ਪੁਆਇੰਟ ਤੱਕ, ਜਗਤਪੁਰਾ ਤੋਂ ਬਰੜਵਾਲ ਸੜਕ ਅਤੇ ਮਨਸਾ ਦੇਵੀ ਮੰਦਰ ਰੋਡ, ਸੰਗਰੂਰ ਬਾਈਪਾਸ ਤੋਂ ਕਕੜਵਾਲ ਪੁੱਲ ਤੱਕ ਅਤੇ ਵਾਲੀਆ ਸਟੂਡੀਓ ਤੋਂ ਟਰੱਕ ਯੂਨੀਅਨ ਤੱਕ ਸਰਵਿਸ ਰੋਡ ਤਿਆਰ ਕੀਤੀ ਜਾਵੇਗੀ | ਪ੍ਰੋਜੈਕਟ ਤਹਿਤ ਇੱਕ ਪਾਸੇ ਇੰਟਰਲਾਕ ਟਾਈਲਾਂ ਲਗਾਈਆਂ ਜਾਣਗੀਆਂ ਜਦਕਿ ਦੂਜੇ ਪਾਸੇ ਲੁੱਕ ਵਾਲੀ ਪੱਕੀ ਸੜਕ ਬਣਾਈ ਜਾਵੇਗੀ, ਜਿਸ ਨਾਲ ਆਵਾਜਾਈ ਸੁਚਾਰੂ ਹੋਵੇਗੀ ਅਤੇ ਲੋਕਾਂ ਨੂੰ ਰਾਹਤ ਮਿਲੇਗੀ | ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਹ ਸਰਵਿਸ ਰੋਡ ਧੂਰੀ ਸ਼ਹਿਰ ਲਈ ਮੀਲ ਪੱਥਰ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਟਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਇਸ ਪ੍ਰੋਜੈਕਟ ਨਾਲ ਸੰਭਵ ਹੋਵੇਗਾ ਅਤੇ ਸ਼ਹਿਰ ਦੇ ਵਪਾਰੀਆਂ, ਅਤੇ ਰੋਜ਼ਾਨਾ ਆਉਣ-ਜਾਣ ਕਰਨ ਵਾਲਿਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਡਾਇਰੈਕਟਰ ਸਮਾਲ ਇੰਡਸਟਰੀਜ਼ ਪੰਜਾਬ ਅਨਿਲ ਮਿੱਤਲ, ਨਰੇਸ਼ ਸਿੰਗਲਾ, ਸਤਿੰਦਰ ਸਿੰਘ ਚੱਠਾ, ਐਮ.ਸੀ. ਬਲਵਿੰਦਰ ਸਿੰਘ, ਐਮ.ਸੀ. ਪੁਸ਼ਪਿੰਦਰ ਸ਼ਰਮਾ, ਐਮ.ਸੀ. ਮਨੀ, ਸੁਖਪਾਲ ਸਿੰਘ, ਰਮਨਦੀਪ ਸਿੰਘ, ਐਡਵੋਕੇਟ ਹੈਪੀ ਗਰਗ, ਸੁਖਪਾਲ ਸਿੰਘ ਪਾਲਾ, ਵੀਰਭਾਨ ਸਮੇਤ ਇਲਾਕਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਜੋਧਪੁਰ ਨੇ ਖੇਡ ਸਟੇਡੀਅਮ ਦਾ ਕੰਮ ਕੀਤਾ ਸ਼ੁਰੂ <br/> ਅਗਲੀ ਖ਼ਬਰ ਸਹਿਕਾਰੀ ਬੈਂਕ ਦੀ ਬੈਡਮਿੰਟਨ ਟੀਮ ਨੇ ਲੀਗ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਤਿਆਰੀ ਕੱਸੀ <br/>
Ad Position 24