ਸੰਗਰੂਰ, 25 ਫਰਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸਟਰੇਲੀਆ ਅੰਬੈਸੀ ਦਾ ਸਟੂਡੈਂਟ ਵੀਜ਼ੇ ਦੇਣ ਪ੍ਰਤੀ ਰੁੱਖ ਵਧੀਆ ਹੈ ਅਤੇ ਅਕੈਡਮੀ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਇੰਨੀ ਸਖ਼ਤਾਈ ਵਾਲੇ ਮਾਹੌਲ ਦੇ ਬਾਵਜੂਦ ਅਸਟਰੇਲੀਆ ਸਟੂਡੈਂਟ ਵੀਜ਼ੇ ਨਿਰੰਤਰ ਆ ਰਹੇ ਹਨ | ਉਨ੍ਹਾਂ ਸੰਭਾਵਨਾ ਵਿਅਕਤੀ ਕੀਤੀ ਕਿ ਆਉਂਦੇ ਕੁਝ ਮਹੀਨਿਆਂ ਦੌਰਾਨ ਅਸਟਰੇਲੀਆ ਸਟੂਡੈਂਟ ਵੀਜ਼ੇ ਹੋਰ ਵੀ ਤੇਜੀ ਨਾਲ ਦੇਵੇਗਾ ਪਰ ਇਸ ਲਈ ਇਹ ਜ਼ਰੂਰੀ ਹੈ ਕਿ ਅਸਟਰੇਲੀਆ ਜਾਣ ਦੇ ਚਾਹਵਾਨ ਨੌਜਵਾਨ ਆਪਣੀ ਪ੍ਰੋਫਾਈਲ ਵਧੀਆ ਢੰਗ ਨਾਲ ਪੇਸ਼ ਕਰਨ | ਵਿਜ਼ਟਰ ਵੀਜ਼ਿਆਂ ਸਬੰਧੀ ਚਰਚਾ ਕਰਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਕੈਨੇਡਾ ਅਤੇ ਅਸਟਰੇਲੀਆ ਦੀਆਂ ਅੰਬੈਸੀਆਂ ਦਾ ਰੁੱਖ ਵਧੀਆ ਹੈ | ਅਸਟਰੇਲੀਆ ਉੱਥੇ ਰਹਿੰਦੇ ਨੌਜਵਾਨਾਂ ਦੇ ਮਾਪਿਆਂ ਨੂੰ ਵਿਜ਼ਟਰ ਵੀਜ਼ੇ ਦੇਣ ਵਿਚ ਕੋਈ ਸੰਕੋਚ ਨਹੀਂ ਵਰਤ ਰਿਹਾ ਹੈ ਉਸੇ ਤਰ੍ਹਾਂ ਕੈਨੇਡਾ ਵੀ ਵਿਜ਼ਟਰ ਵੀਜ਼ੇ ਬਿਨਾਂ ਕਿਸੇ ਜ਼ਿਆਦਾ ਦੇਰੀ ਤੋਂ ਦੇ ਰਿਹਾ ਹੈ | ਆਪਣੇ ਤਜਰਬੇ ਦੇ ਅਧਾਰ ਉੱਤੇ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਿਊਜ਼ੀਲੈਂਡ ਵੀ ਕਿਸਮਤ ਅਜ਼ਮਾਈ ਲਈ ਵਧੀਆ ਮੁਲਕ ਸਾਬਤ ਹੋ ਰਿਹਾ ਹੈ ਕਿਉਂਕਿ ਉੱਥੇ ਸਟੂਡੈਂਟ ਵੀਜ਼ਾ ਮਿਲਣ ਤੋਂ ਬਾਅਦ ਹੀ ਫ਼ੀਸ ਭਰਨ ਦੀ ਛੋਟ ਹੈ | ਇਸ ਤੋਂ ਇਲਾਵਾ ਨਿਊਜ਼ੀਲੈਂਡ ਵਿਚ ਕੰਮ ਮਿਲਣ ਦੇ ਵੀ ਵਧੀਆ ਅਵਸਰ ਹਨ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਬਠਿੰਡਾ ਦੀ ਰਤਨਦੀਪ ਕੋਹਿਨੂਰ ਮਨੀ ਕੌਰ ਨੂੰ ਅਸਟਰੇਲੀਆ ਦਾ ਸਟੱਡੀ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ |