15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੰਥਕ ਹਿਤਾਂ ਦੀ ਪੈਰਵਾਈ ਕਰ ਰਹੇ ਢੀਂਡਸਾ ਪਰਿਵਾਰ ਦੇ ਨਾਲ ਖੜੇ੍ਹ ਹਾਂ - ਸੰਦੀਪ ਦਾਨੀਆ <br/>

Ad Position 21
No active advertisement
ਅਜੀਤ ਡੈਸਕ 26-02-2026
ਸੰਗਰੂਰ, 25 ਫਰਵਰੀ (ਦਮਨਜੀਤ ਸਿੰਘ) - ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੰਗਰੂਰ ਤੋਂ ਸੀਨੀਅਰ ਆਗੂ ਸੰਦੀਪ ਦਾਨੀਆ ਨੇ ਸਪਸ਼ਟ ਕੀਤਾ ਹੈ ਕਿ ਪੰਥਕ ਹਿਤਾਂ ਦੀ ਪੈਰਵਾਈ ਕਰ ਰਹੇ ਸ. ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਉਹ ਚਟਾਨ ਵਾਂਗ ਖੜੇ ਹਨ | ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਮੁੱਢ ਤੋਂ ਹੀ ਆਪਣੇ ਰਾਜਸੀ ਹਿਤਾਂ ਨਾਲੋਂ ਵੱਧ ਤਵੱਜੋ ਪੰਥਕ ਹਿਤਾਂ ਨੂੰ ਦਿੱਤੀ ਹੈ ਅਤੇ ਇਸੇ ਲਈ ਹੀ ਉਨ੍ਹਾਂ ਵਲੋਂ ਅਕਾਲੀ ਦਲ ਦੀ ਪੁਨਰ ਸੁਰਜੀਤ ਲਈ ਕੰਮ ਕੀਤਾ ਜਾ ਰਿਹਾ ਹੈ | ਸੰਦੀਪ ਦਾਨੀਆ ਨੇ ਕਿਹਾ ਕਿ ਅੱਜ ਕੁੱਝ ਲੋਕ ਆਪਣੇ ਸੌੜੇ ਸਿਆਸੀ ਹਿਤਾਂ ਖਾਤਰ ਪੁਨਰ ਸੁਰਜੀਤ ਦੀ ਲਹਿਰ ਨੂੰ ਛੱਡ ਜ਼ਰੂਰ ਰਹੇ ਹਨ ਪਰ ਉਨ੍ਹਾਂ ਦੀਆਂ ਦਿੱਲੀ ਭਾਵਨਾਵਾਂ ਸ. ਢੀਂਡਸਾ ਦੀ ਸੋਚ ਨਾਲ ਜੁੜੀਆਂ ਹੋਈਆ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਪੁਨਰ ਸੁਰਜੀਤ ਵਲੋ ਪੰਜਾਬ ਅਤੇ ਪੰਥ ਦੀ ਭਲਾਈ ਲੜੀਵਾਰ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਗੱਲ ਦਾ ਦਰਦ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿਚ ਉਨ੍ਹਾਂ ਨਾਲ ਜੁੜ ਰਹੇ ਹਨ | ਦਾਨੀਆ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਪੁਨਰ ਸੁਰਜੀਤ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਕਿਹਾ ਕਿ ਕੁੱਝ ਸਿਆਸੀ ਆਗੂ ਪੁਨਰ ਸੁਰਜੀਤ ਨੂੰ ਲੈ ਕੇ ਅਫ਼ਵਾਹਾਂ ਫੈਲਾ ਰਹੇ ਹਨ ਪਰ ਇਨ੍ਹਾਂ ਅਫ਼ਵਾਹਾਂ ਵਿਚ ਭੋਰਾ ਸਚਾਈ ਨਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰਣਬੀਰ ਸਿੰਘ ਢੀਂਡਸਾ ਬਣੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ <br/> ਅਗਲੀ ਖ਼ਬਰ ਸਟੂਡੈਂਟ ਵੀਜ਼ੇ ਦੇਣ ਵਿਚ ਆਸਟਰੇਲੀਆ ਦਾ ਹੁਣ ਰੁਖ਼ ਵਧੀਆ - ਸੁਖਵਿੰਦਰ ਸਿੰਘ <br/>
Ad Position 24