15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਿਰਧ ਆਸ਼ਰਮ ਵਿਚ ਬਜ਼ੁਰਗਾਂ ਦਾ ਹਾਲ ਜਾਣਿਆ <br/>

Ad Position 21
No active advertisement
ਅਜੀਤ ਡੈਸਕ 26-02-2026
ਸੰਗਰੂਰ, 25 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿਖੇ ਆਸ਼ਰਿਤ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਸੇਵਾ ਮੁਕਤ ਕਰਨਲ ਟੀ.ਐਲ ਦਲਾਲ ਆਪਣੀ ਧਰਮ ਪਤਨੀ ਸਵਾਸ਼ ਕੁਮਾਰੀ ਨਾਲ ਪਹੁੰਚੇ | ਇਸ ਸਮੇਂ ਉਹ ਆਸ਼ਰਿਤ ਬਜ਼ੁਰਗਾਂ ਲਈ ਰਾਸ਼ਨ ਸਮੱਗਰੀ ਵੀ ਲੈ ਕੇ ਆਏ | ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਆਸ਼ਰਮ 1997 ਤੋਂ ਆਸ਼ਰਿਤ ਬਜ਼ੁਰਗਾਂ ਦੀ ਦੇਖ ਭਾਲ ਲਈ ਯਤਨਸ਼ੀਲ ਹੈ ਅਤੇ ਬਿਨਾਂ ਕਿਸੇ ਸਰਕਾਰੀ ਮਦਦ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ | ਸੰਸਥਾ ਦੇ ਟਰੱਸਟੀ ਏ. ਪੀ ਸਿੰਘ ਨੇ ਆਸ਼ਰਮ ਦੀ ਕਾਰਗੁਜ਼ਾਰੀ ਸਬੰਧੀ ਦੱਸਦਿਆਂ ਕਿਹਾ ਕਿ ਆਸ਼ਰਿਤ ਬਜ਼ੁਰਗਾਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦਾ ਧਿਆਨ ਰੱਖਣ ਦੇ ਨਾਲ-ਨਾਲ ਅÏਲਾਦ ਨੂੰ ਸਮਝਾ ਕੇ ਇਹਨਾਂ ਦੀ ਘਰ ਵਾਪਸੀ ਦਾ ਵੀ ਯਤਨ ਕੀਤਾ ਜਾਂਦਾ ਹੈ | ਸ਼੍ਰੀ ਦਲਾਲ ਨੇ ਭਵਿੱਖ ਵਿੱਚ ਵੀ ਆਸ਼ਰਮ ਪ੍ਰਤੀ ਆਪਣੀਆਂ ਸੇਵਾਵਾਂ ਦੇਣ ਦਾ ਵਾਅਦਾ ਕੀਤਾ | ਇਸ ਸਮੇਂ ਹਰਪਾਲ ਸਿੰਘ, ਡੌਲੀ ਕੁਮਾਰੀ, ਸੁਖਵਿੰਦਰ ਸਿੰਘ ਮੰਗਵਾਲ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਰੈਲੀ ਲਈ ਵਰਕਰਾਂ ਵਿਚ ਭਾਰੀ ਉਤਸ਼ਾਹ-ਬੀਬੀ ਨਿਸ਼ਾਂਤ ਅਖ਼ਤਰ <br/> ਅਗਲੀ ਖ਼ਬਰ ਹੋਲੀ ਹਾਰਟ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24