ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ) - ਵੱਡੇ ਘੱਲੂਘਾਰੇ ਦੇ 35 ਹਜ਼ਾਰ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਲਾਨਾ ਸਮਾਗਮ ਦੌਰਾਨ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵਲੋਂ ਗੁਰੂ ਨਾਨਕ ਕੰਪਿਊਟਰਾਈਜ਼ਡ ਲੈਬਾਰਟਰੀਆਂ ਪਿੰਡ ਸ਼ੇਰਗੜ੍ਹ ਚੀਮਾ ਵਿਖੇ ਲੋੜਵੰਦ ਮਰੀਜ਼ਾਂ ਲਈ ਮੁਫ਼ਤ ਖ਼ੂਨ ਜਾਂਚ ਕੈਂਪ ਲਗਾਇਆ ਗਿਆ, ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪ੍ਰਬੰਧਕ ਡਾ. ਮਨਦੀਪ ਖ਼ੁਰਦ ਨੇ ਦੱਸਿਆ ਕਿ ਹਰ ਸਾਲ ਦੀ ਲਗਾਏ ਖ਼ੂਨ ਜਾਂਚ ਕੈਂਪ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿਚ ਲੋੜਵੰਦ ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਸਰੀਰ ਦੇ ਹਰ ਪ੍ਰਕਾਰ ਦੇ ਸੈੱਲ ਦੇ ਟੈੱਸਟ, ਖ਼ੂਨ ਗਾੜੇ੍ਹ ਦੇ ਟੈੱਸਟ, ਲੀਵਰ ਦੇ ਟੈੱਸਟ, ਗੁਰਦਿਆਂ ਦੇ ਟੈੱਸਟ, ਸ਼ੂਗਰ ਦੇ ਟੈੱਸਟ, ਇਨਫੈਕਸ਼ਨ ਦੇ ਟੈੱਸਟ ਤੋਂ ਆਦਿ ਟੈੱਸਟ ਮਰੀਜ਼ਾਂ ਦੇ ਬਿਲਕੁਲ ਫ਼ਰੀ ਕੀਤੇ ਗਏ | ਇਸ ਮੌਕੇ ਕੈਂਪ ਦਾ ਉਦਘਾਟਨ ਉੱਘੇ ਵਾਤਾਵਰਨ ਪ੍ਰੇਮੀ ਇੰਟਰਨੈਸ਼ਨਲ ਪੀਸ ਐਵਾਰਡੀ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ. ਐਸ ਗਰੁੱਪ ਨੇ ਆਪਣੇ ਕਰ ਕਮਲਾ ਨਾਲ ਕੀਤਾ | ਇਸ ਮੌਕੇ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਲੋੜਵੰਦਾਂ ਦੀ ਭਲਾਈ ਕੀਤੇ ਜਾ ਰਹੇ ਕਾਰਜ ਬਹੁਤ ਸ਼ਲਾਘਾਯੋਗ ਹਨ ਇਸ ਤਰ੍ਹਾਂ ਦੇ ਕਾਰਜਾਂ ਕਰਨਾ ਬਹੁਤ ਹੀ ਪਰਉਪਕਾਰੀ ਕਾਰਜ ਹਨ | ਇਸ ਮੌਕੇ ਵੈਦ ਨਰਿੰਦਰ ਸਿੰਘ ਦੁੱਲਮਾ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੋਦਾ ਸਿੰਘ ਵਾਲਾ, ਸਮਾਜਸੇਵੀ ਸਾਬਰ ਜੋਸ ਮਲੇਰਕੋਟਲਾ, ਗਗਨਦੀਪ ਸਿੰਘ ਖ਼ੁਰਦ, ਪ੍ਰਭਪਿੰਦਰ ਸਿੰਘ ਬਾਠਾਂ ਤੋਂ ਆਦਿ ਹਾਜ਼ਰ ਸਨ |