21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਾਸਟਰ ਅਥਲੈਟਿਕਸ ਮੁਕਾਬਲੇ 'ਚੋਂ ਅਥਲੀਟ ਸੁਖਦੇਵ ਸ਼ਰਮਾ ਨੇ ਜਿੱਤੇ ਤਗਮੇ

Ad Position 21
No active advertisement
ਅਜੀਤ ਡੈਸਕ 27-02-2026
ਧਰਮਗੜ੍ਹ, 26 ਫਰਵਰੀ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਡਸਕਾ ਦੇ ਸੁਖਦੇਵ ਸ਼ਰਮਾ ਨੇ ਚੌਥੀ ਪੰਜਾਬ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਜੋ ਕਿ ਜੈਤੋ ਵਿਖੇ ਹੋਈ, 'ਚ 65 ਸਾਲ ਤੋਂ ਉਪਰ ਉਮਰ ਵਰਗ ਦੇ 1500 ਮੀਟਰ ਦੌੜ ਅਤੇ 5 ਕਿੱਲੋਮੀਟਰ ਦੌੜ ਮੁਕਾਬਲੇ 'ਚੋਂ ਆਪਣੇ ਵਿਰੋਧੀ ਖਿਡਾਰੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਲ ਕਰਕੇ ਦੋ ਸੋਨ ਤਗਮੇ ਜਿੱਤ ਕੇ ਆਪਣੇ ਪਿੰਡ ਅਤੇ ਜ਼ਿਲ੍ਹਾ ਸੰਗਰੂਰ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਡਾ. ਸ਼ਰਮਾ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਖੇਡ ਮੁਕਾਬਲੇ 'ਚੋਂ ਲਗਾਤਾਰ ਜਿੱਤ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਚੁੱਕੇ ਹਨ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ਸ਼ਰਮਾ ਦੀ ਚੋਣ ਆਸਟੇ੍ਰਲੀਆ ਵਿਖੇ ਜੂਨ ਮਹੀਨੇ 'ਚ ਹੋਣ ਜਾ ਰਹੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਵੀ ਹੋ ਚੁੱਕੀ ਹੈ | ਉਨ੍ਹਾਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਬਰਿੰਦਰ ਗੋਇਲ, ਡਾ. ਰਾਮ ਲਾਲ ਗੋਇਲ ਮੋਹਾਲੀ (ਧਰਮਗੜ੍ਹ ਵਾਲੇ), ਡਾ. ਵਿਕਰਮ ਜਿੰਦਲ ਬਸੰਤ ਹਸਪਤਾਲ ਸੁਨਾਮ, ਡਾ. ਧਰਮ ਚੰਦ ਸੋਨੀ ਬਿਗੜਵਾਲ, ਡਾ. ਦਲਜੀਤ ਸਿੰਘ ਧਾਲੀਵਾਲ ਗੰਢੂਆਂ, ਡਾ. ਸੁਖਵਿੰਦਰ ਸਿੰਘ ਸਾਬਕਾ ਸਰਪੰਚ ਉਗਰਾਹਾ, ਮਾਸਟਰ ਬਲਵੰਤ ਸਿੰਘ ਗੰਢੂਆਂ, ਕਮਲ ਬੈਨੀਪਾਲ ਗੰਢੂਆਂ (ਆਸਟੇ੍ਰਲੀਆ) , ਚਰਨਜੀਤ ਸ਼ਰਮਾ ਇੰਸਪੈਕਟਰ ਪਨਸਪ, ਬਿੰਦਰਪਾਲ ਸਰਪੰਚ ਨਮੋਲ, ਗੁਰਵਿੰਦਰ ਸਿੰਘ ਗਿੱਲ ਚੰਡੀਗੜ੍ਹ, ਸੁਖਦਿਆਲ ਧੂਰੀ, ਜੀਵਨ ਕੁਮਾਰ ਰੱਬੜ ਲਹਿਰਾ, ਸੀਨੀਅਰ ਪੱਤਰਕਾਰ ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਐਸ.ਐਚ.ਓ. ਸਾਹਿਬ ਸਿੰਘ ਡਸਕਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਡਸਕਾ, ਸਾਬਕਾ ਸਰਪੰਚ ਨਵਜੋਤ ਸਿੰਘ ਜੋਤੀ ਰੱਤਾਖੇੜਾ, ਵਾਸਦੇਵ ਸ਼ਰਮਾ ਐਮ.ਡੀ. ਸੰਤ ਅਤਰ ਸਿੰਘ ਸਕੂਲ ਹਰਿਆਉ, ਡਾ. ਸੋਮਨਾਥ ਸੁਨਾਮ, ਉਘੇ ਕਬੱਡੀ ਕੁਮੈਂਟੇਟਰ ਧਰਮਾ ਹਰਿਆਉ, ਵਿੱਕੀ ਮੱਲ ਪ੍ਰਧਾਨ ਮੁਨੀਮ ਯੂਨੀਅਨ ਲਹਿਰਾ, ਬਿੰਦਰੀ ਮੱਲ ਪ੍ਰਧਾਨ ਸੈਲਰ ਯੂਨੀਅਨ, ਲੇਖਕ ਅਤੇ ਗੀਤਕਾਰ ਕਰਮਜੀਤ ਹਰਿਆਉ, ਬੱਬੂ ਸ਼ਰਮਾ, ਅੰਮਿ੍ਤੀ ਸ਼ਰਮਾ ਹਰਿਆਉ ਆਦਿ ਨੇ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਆਸਟੇ੍ਰਲੀਆ ਚੈਂਪੀਅਨਸ਼ਿਪ ਜਿੱਤ ਕੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਟਰੱਕ ਆਪ੍ਰੇਟਰ ਐਸੋਸੀਏਸ਼ਨ ਦਿੜ੍ਹਬਾ ਦੀ ਚੋਣ ਪਹਿਲੀ ਮਾਰਚ ਨੂੰ ਅਗਲੀ ਖ਼ਬਰ ਵਫਦ ਨਵੇਂ ਐਸ.ਡੀ.ਐਮ. ਤਰਸੇਮ ਚੰਦ ਨੂੰ ਮਿਲਿਆ
Ad Position 24