21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭਾਈ ਮੂਲ ਚੰਦ ਯਾਦਗਾਰੀ ਸਾਲਾਨਾ ਜੋੜ ਮੇਲੇ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 27-02-2026
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ) - ਪਿੰਡ ਫਰਵਾਲੀ ਵਿਖੇ ਭਾਈ ਮੂਲ ਚੰਦ ਦੇ ਯਾਦਗਾਰੀ ਅਸਥਾਨ ਜਿੱਥੇ ਹਰ ਸਾਲ ਮਾਘ ਮਹੀਨੇ ਦੀ ਦਸਵੀਂ ਨੂੰ ਲੱਗਣ ਵਾਲਾ ਜੋੜ ਮੇਲਾ ਬੜੀ ਸਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜੋੜ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰੀ ਭਰੀ ਉੱਥੇ ਹੀ ਮਲੇਰਕੋਟਲਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਵੰਤ ਸਿੰਘ ਬਾਜਵਾ ਅਤੇ ਖ਼ਜ਼ਾਨਚੀ ਮਨਜੀਤ ਸਿੰਘ ਦਿਓਲ ਨੇ ਦੱਸਿਆ ਕਿ ਬਾਬਾ ਭਾਈ ਮੁਲ ਚੰਦ ਦੀ ਯਾਦ ਵਿਚ ਸੰਗਤਾਂ ਨਤਮਸਤਕ ਹੋਈਆਂ | ਸਾਲ ਦੇ ਲੇਖਾ ਜੋਖਾ ਕਰਨ ਉਪਰੰਤ ਲੰਗਰ ਹਾਲ ਅਤੇ ਸੰਗਤਾਂ ਦੀ ਸਹੂਲਤ ਲਈ ਹੋਰ ਇਮਾਰਤ ਬਣਾਉਣ ਵਿਚਾਰ ਵਿਧਾਇਕ ਰਹਿਮਾਨ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਵਲੋਂ ਹਰ ਸੰਭਵ ਗਰਾਂਟ ਦੇਣ ਦੀ ਗੱਲ ਆਖੀ | ਇਸ ਮੌਕੇ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਵਲੋਂ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਮੁੱਖ ਸਿੰਘ ਗਰੇਵਾਲ, ਜੱਸੂ ਫਰਵਾਲੀ, ਵਿਨੋਦ ਕੁਮਾਰ ਜੇਈ, ਪੰਚ ਮਨਜੀਤ ਸਿੰਘ ਕਹਿਲ, ਪੰਚ ਪ੍ਰਵੀਨ ਸਿੰਘ, ਸਤਨਾਮ ਸਿੰਘ ਕਹਿਲ, ਜੱਸੀ ਕਹਿਲ, ਬਲਵਿੰਦਰ ਸਿੰਘ ਕਹਿਲ, ਪੰਚ ਰਮਨਦੀਪ ਸਿੰਘ ਬਦੋਹਲ, ਸਾਬਕਾ ਪੰਚ ਮਲਕੀਤ ਸਿੰਘ, ਮਾਨਵ ਧਾਮੀ, ਰਮਨਦੀਪ ਸਿੰਘ ਦਹੇਲਾ, ਹਰਪ੍ਰੀਤ ਸਿੰਘ ਸੋਹੀ, ਬਲਤੇਜ ਸਿੰਘ ਸੋਹੀ ਅਮਰੀਕਾ, ਬਾਬਾ ਲਖਬੀਰ ਸਿੰਘ ਕਹਿਲ, ਹਰਦਿਲ ਸਿੰਘ ਸੋਹੀ, ਮਨੀ ਉੱਪਲ, ਬਲਵਿੰਦਰ ਸਿੰਘ ਬਿੱਟੀ, ਕੁਲਵਿੰਦਰ ਸਿੰਘ, ਸੋਨੀ ਮਿਸਤਰੀ, ਬਾਬਾ ਮੰਗਾ ਸਿੰਘ, ਰਾਜਵਿੰਦਰ ਸਿੰਘ ਰਾਜੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਅੰਦਰ ਇਫ਼ਤਾਰ ਪਾਰਟੀਆਂ ਭਾਈਚਾਰਕ ਸਾਂਝ ਦੀਆਂ ਪ੍ਰਤੀਕ- ਵਿਧਾਇਕ ਡਾ. ਰਹਿਮਾਨ ਅਗਲੀ ਖ਼ਬਰ ਡੈਮੋਕਰੈਟਿਕ ਮਨਰੇਗਾ ਫ਼ਰੰਟ ਵਲੋਂ ਹੋਵੇਗਾ ਰੋਸ ਪ੍ਰਦਰਸ਼ਨ
Ad Position 24