21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਮਾਜ ਅੰਦਰ ਇਫ਼ਤਾਰ ਪਾਰਟੀਆਂ ਭਾਈਚਾਰਕ ਸਾਂਝ ਦੀਆਂ ਪ੍ਰਤੀਕ- ਵਿਧਾਇਕ ਡਾ. ਰਹਿਮਾਨ

Ad Position 21
No active advertisement
ਅਜੀਤ ਡੈਸਕ 27-02-2026
ਮਲੇਰਕੋਟਲਾ, 26 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਸਮਾਜ ਅੰਦਰ ਇਫ਼ਤਾਰ ਪਾਰਟੀਆਂ ਰਾਹੀਂ ਆਪਸੀ ਸਾਂਝ ਵਧਦੀ ਹੈ | ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦਾ | ਸਰਪੰਚ ਗੁਰਮੁਖ ਸਿੰਘ ਖਾਨਪੁਰ ਵਲੋਂ ਵਿਧਾਇਕ ਡਾ. ਰਹਿਮਾਨ ਦੇ ਦਫ਼ਤਰ ਵਿਖੇ ਰੋਜ਼ਾ ਇਫ਼ਤਾਰ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ | ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਰੋਜ਼ਾ ਇਸਲਾਮ ਦੇ ਵੱਡੇ ਪੰਜ ਹੁਕਮਾਂ ਵਿਚੋਂ ਇੱਕ ਹੁਕਮ ਹੈ ਜਿਸ 'ਤੇ ਇਸਲਾਮ ਦੀ ਹੋਂਦ ਹੈ | ਉਨ੍ਹਾਂ ਕਿਹਾ ਕਿ ਰੱਬ ਕੋਲ ਰੋਜ਼ਾ ਰੱਖਣ ਵਾਲਿਆਂ ਲਈ ਬਹੁਤ ਵੱਡੇ ਇਨਾਮ ਹਨ | ਰੋਜ਼ਾ ਬੰਦੇ ਦੀ ਸਿਹਤ ਲਈ ਬੇਹੱਦ ਚੰਗਾ ਹੈ | ਨਮਾਜ਼ ਤੋਂ ਲੈ ਕੇ ਵੱਡੇ- ਵੱਡੇ ਹੁਕਮ ਇਨਸਾਨ ਦੀ ਸਿਹਤ ਲਈ ਰੱਬ ਵਲੋਂ ਬਣਾਏ ਗਏ ਸਿਹਤ ਦੇ ਟੌਨਿਕ ਹਨ | ਸਰਪੰਚ ਗੁਰਮੁੱਖ ਸਿੰਘ ਨੇ ਕਿਹਾ ਕਿ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੌਰਾਨ ਮਲੇਰਕੋਟਲਾ ਵਿਚ ਹੀ ਨਹੀਂ ਸਗੋਂ ਹੁਣ ਤਾਂ ਪੂਰੇ ਪੰਜਾਬ ਵਿਚ ਜੋ ਅਜਿਹੀਆਂ ਇਫ਼ਤਾਰ ਪਾਰਟੀਆਂ ਰਾਹੀਂ ਆਪਸੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ | ਇਸ ਮੌਕੇ ਪੀ.ਏ. ਗੁਰਮੁੱਖ ਸਿੰਘ ਸਰਪੰਚ ਖਾਨਪੁਰ, ਬੀਬਾ ਫਰਿਆਲ ਰਹਿਮਾਨ, ਏ.ਕੇ. ਵਾਈ ਮੂਨਿਸ ਰਹਿਮਾਨ, ਪ੍ਰਧਾਨ ਅਸਰਫ਼ ਅਬਦੁੱਲਾ, ਚੇਅਰਮੈਨ ਜਾਫਰ ਅਲੀ, ਸੂਬੇਦਾਰ ਜਸਪਾਲ ਸਿੰਘ ਖਾਨਪੁਰ, ਸੂਬੇਦਾਰ ਹਰਜਿੰਦਰ ਸਿੰਘ, ਪ੍ਰਧਾਨ ਸਕੂਰ ਕਿਲਾ, ਯਾਸਰ ਅਰਫਾਤ, ਯਾਸੀਨ ਨੇਸਤੀ, ਚੌਧਰੀ ਜ਼ਹੀਰ, ਮੁਹੰਮਦ ਹਨੀਫ਼, ਅਬਦਲ ਸਤਾਰ, ਮੁਹੰਮਦ ਇਮਰਾਨ, ਆਪ ਆਗੂ ਸਾਜਨ ਅਨਸਾਰੀ, ਅਸਲਮ ਭੱਟੀ, ਦਾਊਦ ਅਲੀ,ਸਾਬਰ ਰਤਨ, ਰਾਮਗੜੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਸਰਾਜਦੀਨ ਦਿਓਲ, ਰੋਹਿਤ ਸ਼ਰਮਾ, ਚਰਨਜੀਤ ਚੀਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਵਲੋਂ ਕਲਮ ਛੋੜ ਹੜਤਾਲ ਜਾਰੀ ਅਗਲੀ ਖ਼ਬਰ ਭਾਈ ਮੂਲ ਚੰਦ ਯਾਦਗਾਰੀ ਸਾਲਾਨਾ ਜੋੜ ਮੇਲੇ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
Ad Position 24