22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ-ਕੈਬਨਿਟ ਮੰਤਰੀ ਅਮਨ ਅਰੋੜਾ <br/>

Ad Position 21
No active advertisement
ਸੁਨਾਮ ਵਿਖੇ ਮਨਾਏ ਗਏ ਸ਼ਹੀਦ ਊਧਮ ਸਿੰਘ ਬਹਾਦਰੀ ਦਿਵਸ ਦੌਰਾਨ ਮੰਤਰੀ ਅਮਨ ਅਰੋੜਾ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 03-03-2026
ਸੁਨਾਮ ਊਧਮ ਸਿੰਘ ਵਾਲਾ, 2 ਮਾਰਚ (ਰੁਪਿੰਦਰ ਸਿੰਘ ਸੱਗੂ)-21 ਸਾਲ ਬਾਅਦ ਜਲਿ੍ਹਆਂ ਵਾਲੇ ਬਾਗ ਦੇ ਖ਼ੂਨੀ ਸਾਕੇ ਦਾ ਲੰਡਨ ਦੇ ਕੈਕਸਟਨ ਹਾਲ ਵਿਚ ਸਾਬਕਾ ਲੈਫ਼ਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਬਦਲਾ ਲੈਣ ਵਾਲੇ ਦੇਸ਼ ਦੇ ਮਹਾਨ ਸਪੂਤ ਦੇ ਫ਼ਖ਼ਰ-ਏ-ਕੌਮ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਉਨ੍ਹਾਂ ਦੀ ਜਨਮ-ਭੂਮੀ ਸੁਨਾਮ ਵਿਖੇ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ (ਰਜਿ:) ਸੁਨਾਮ ਊਧਮ ਸਿੰਘ ਵਾਲਾ ਵੱਲੋਂ ਆਯੋਜਿਤ ਕੀਤੇ ਇਸ ਸਮਾਗਮ ਵਿਚ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਮੇਟੀ ਵੱਲੋਂ ਸ਼ਿਵ ਨਿਕੇਤਨ ਧਰਮਸ਼ਾਲਾ ਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਸ਼ਹੀਦ ਦੇ ਜੱਦੀ ਘਰ ਤਕ ਕੱਢੀ ਗਈ ਚੇਤਨਾ ਰੈਲੀ ਨੂੰ ਕੈਬਨਿਟ ਮੰਤਰੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ | ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਂਦਾ | ਅੱਜ ਸਮੇਂ ਦੀ ਲੋੜ ਹੈ ਕਿ ਸ਼ਹੀਦਾਂ ਦੀ ਗਾਥਾਵਾਂ ਨੂੰ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਵੇ,ਜਿਸ ਲਈ ਇਸ ਕਮੇਟੀ ਵੱਲੋਂ ਕਰਵਾਏ ਜਾਣੇ ਸਮਾਗਮ ਸ਼ਲਾਘਾਯੋਗ ਹਨ | ਵੱਡੀ ਗਿਣਤੀ ਵਿਚ ਸ਼ਹੀਦ ਊਧਮ ਸਿੰਘ ਦੀ ਬਹਾਦਰੀ ਨੂੰ ਸਜਦਾ ਕਰਨ ਪੁੱਜੇ ਵੱਖ-ਵੱਖ ਸੂਬਿਆਂ ਤੋਂ ਕੰਬੋਜ ਭਾਈਚਾਰੇ ਤੇ ਹੋਰ ਬਰਾਦਰੀਆਂ ਦੇ ਲੋਕਾਂ ਨੇ ਆਪੋ-ਆਪਣੇ ਵਿਚਾਰ ਵੀ ਰੱਖੇ | ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਪੰਜਾਬ ਰਾਜ ਬੀਸੀ ਕਮਿਸ਼ਨ ਡਾ. ਮਲਕੀਤ ਥਿੰਦ ਨੇ ਦੱਸਿਆ ਕਿ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਗੋਲਡੀ ਕੰਬੋਜ ਤੇ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਸੁਨਾਮ ਵਾਸੀਆਂ ਦੀਆਂ 9 ਮੁੱਖ ਮੰਗਾਂ ਵਿਚੋਂ 8 ਮੰਗਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚ ਸ਼ਹੀਦੀ ਦਿਹਾੜੇ ਨੂੰ ਸੂਬੇ ਭਰ ਵਿਚ ਗਜ਼ਟਿਡ ਛੱਟੀ ਦਾ ਜ਼ਿਕਰ ਉਚੇਚੇ ਤੌਰ 'ਤੇ ਕੀਤਾ ਜਾ ਸਕਦਾ ਹੈ ਕਿਉਂਕਿ ਆਜ਼ਾਦੀ ਮਗਰੋਂ ਸਮੇਂ- ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਅਣਗੌਲਿਆ ਰੱਖਿਆ ਪਰ ਆਪ ਸਰਕਾਰ ਨੇ ਇਸ ਛੁੱਟੀ ਦਾ ਐਲਾਨ ਕਰ ਕੇ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਮੁੱਲ ਪਾਇਆ ਹੈ | ਇਸ ਮੌਕੇ ਉੱਘੇ ਇਤਿਹਾਸਕਾਰ ਡਾ. ਸਿਕੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੀਆਂ ਹੱਥ ਲਿਖਤ ਚਿੱਠੀਆਂ ਦਾ ਵੇਰਵਾ ਦਿੰਦੇ ਹੋਏ ਉਹ ਅਣਛੋਹੇ ਵੇਰਵੇ ਸਾਂਝੇ ਕੀਤੇ | ਇਸ ਮੌਕੇ ਲੁਧਿਆਣੇ ਦੇ ਕਾਰੋਬਾਰੀ ਪਲਵਿੰਦਰ ਸਿੰਘ ਜੰਮੂ, ਹਰਬੀਰ ਸਿੰਘ ਥਿੰਦ, ਡਾ. ਧੰਨਾ ਮੱਲ ਗੋਇਲ, ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਪੰਜਾਬ ਨੇ ਆਪੋ-ਆਪਣੇ ਵਿਚਾਰ ਰੱਖੇ | ਇਸ ਸਮਾਗਮ ਵਿਚ ਚੇਅਰਮੈਨ ਮਾਤਾ ਗੁਜਰੀ ਸਕੂਲ, ਦੇਵੀਗੜ੍ਹ ਭੁਪਿੰਦਰ ਸਿੰਘ ਢੋਟ, ਉਪ ਪ੍ਰਧਾਨ ਪੰਜਾਬ ਪੈੱ੍ਰਸ ਕਲੱਬ ਤੇਜਿੰਦਰ ਕੌਰ ਥਿੰਦ, ਨਿਸ਼ਾਨ ਸਿੰਘ ਟੋਨੀ, ਪ੍ਰਧਾਨ ਮਿਊਾਸੀਪਲ ਕਮੇਟੀ, ਡਾ. ਇਕਬਾਲ ਸਿੰਘ, ਉਤਰ ਪ੍ਰਦੇਸ਼ ਤੋਂ ਦਿਲਬਾਗ ਸਿੰਘ ਕੰਬੋਜ, ਹਰਿਆਣਾ ਤੋਂ ਗੁਰਮੀਤ ਸਿੰਘ ਸੀਵਨ, ਰਾਜਸਥਾਨ ਤੋਂ ਬਲਦੇਵ ਸਿੰਘ ਖਿੰਡਾ, ਰਜਿੰਦਰ ਕੁਮਾਰ ਥਿੰਦ, ਜਸਪਾਲ ਹਾਂਡਾ, ਇਕਬਾਲ ਚੰਦ ਪਾਲਾਭੱਟੀ, ਸੁਸ਼ੀਲ ਭੱਟੀ, ਮਨਦੀਪ ਸਿੰਘ ਜੋਸਨ, ਜਗਦੀਸ਼ ਥਿੰਦ, ਸੰਤ ਸਿੰਘ ਜੋਸਨ ਨੇ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਨਾਲ ਹਾਜ਼ਰੀ ਭਰੀ | ਇਸ ਮੌਕੇ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸਨ, ਮੈਂਬਰ ਕੇਹਰ ਸਿੰਘ ਜੋਸਨ, ਹਰਨੇਕ ਸਿੰਘ ਨੱਡੇ, ਨਰਿੰਦਰ ਢੋਟ, ਬਾਬਾ ਹਾਂਡਾ, ਕਰਮ ਸਿੰਘ ਜੋਸਨ, ਭੁਪਿੰਦਰ ਸਿੰਘ ਸੰਧੇ, ਪਿ੍ਤਪਾਲ ਸਿੰਘ ਜੋਸਨ, ਜਤਿੰਦਰ ਪਾਲ ਸਿੰਘ ਬੌਬੀ, ਰਜਿੰਦਰ ਸਿੰਘ ਕੈਫੀ, ਜਸਪਾਲ ਸਿੰਘ ਪਾਲਾ, ਬਲਜਿੰਦਰ ਸਿੰਘ ਕਾਕਾ, ਠੇਕੇਦਾਰ ਅਮਰਜੀਤ ਸਿੰਘ, ਦੀਵਾਨ ਸਿੰਘ ਹਾਂਡਾ, ਗੁਰਬਚਨ ਸਿੰਘ ਮਹਿਰੋਕ ਨੇ ਦੁਰ ਦੁਰਾਡੇ ਤੋਂ ਆਏ ਮਹਿਮਾਨਾਂ ਸ਼ਹੀਦ ਦੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਏਰੀਏ 'ਚ ਲੁੱਟ ਖੋਹ ਦੀ ਗੁੱਛੀ 24 ਘੰਟਿਆਂ 'ਚ ਸੁਲਝਾਈ, ਚੋਰੀ ਕੀਤੀ ਰਾਸ਼ੀ ਸਮੇਤ ਮੁਲਜ਼ਮ ਕਾਬੂ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਨੇ ਰੋਸ ਰੈਲੀ ਅਤੇ ਰੋਸ ਮਾਰਚ ਕਰ ਕੇ ਕੀਤੀ ਨਾਅਰੇਬਾਜ਼ੀ <br/>
Ad Position 24