22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੁਲਿਸ ਨੇ ਏਰੀਏ 'ਚ ਲੁੱਟ ਖੋਹ ਦੀ ਗੁੱਛੀ 24 ਘੰਟਿਆਂ 'ਚ ਸੁਲਝਾਈ, ਚੋਰੀ ਕੀਤੀ ਰਾਸ਼ੀ ਸਮੇਤ ਮੁਲਜ਼ਮ ਕਾਬੂ <br/>

Ad Position 21
No active advertisement
ਐੱਸ.ਐੱਚ.ਓ. ਮੂਨਕ ਤੇ ਪੁਲਿਸ ਪਾਰਟੀ ਚੋਰ ਨਾਲ | ਤਸਵੀਰ: ਵਰਿੰਦਰ ਭਾਰਦਵਾਜ <br/> 03-03-2026
ਮੂਨਕ, 2 ਮਾਰਚ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਮਾੜੇ ਅੰਸਰਾਂ ਵਿਰੁੱਧ ਵੱਡੀ ਮੁਹਿੰਮ ਤਹਿਤ ਮੂਨਕ ਪੁਲਿਸ ਵਲੋਂ 24 ਘੰਟਿਆਂ ਵਿਚ ਮੁਲਜ਼ਮ ਨੂੰ ਚੋਰੀ ਕੀਤੀ ਰਕਮ ਸਮੇਤ ਇੱਕ ਮੁਲਜ਼ਮ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਡੀਐੱਸਪੀ ਮੂਨਕ ਸ ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਦਈ ਮੁਕੱਦਮਾ ਬੂਟਾ ਸਿੰਘ ਵਾਸੀ ਪਿੰਡ ਭਾਠੂਆ ਸਮੇਤ ਆਪਣੀ ਘਰਵਾਲੀ ਬਲਜੀਤ ਕੌਰ ਅਤੇ ਲੜਕੇ ਗੁਰਦੀਪ ਸਿੰਘ ਨਾਲ ਆਪਣੀ ਰਿਸ਼ਤੇਦਾਰੀ ਵਿਚ ਵਿਆਹ ਵਿਚ ਗਏ ਹੋਏ ਸਨ ਅਤੇ ਜਾਂਦੇ ਸਮੇਂ ਆਪਣੇ ਘਰ ਦੇ ਮੇਨ ਗੇਟ ਨੂੰ ਜਿੰਦਰਾ ਲਗਾ ਗਏ ਸਨ | ਜਦੋਂ ਦੁਪਹਿਰ ਦੋ ਵਜੇ ਬੂਟਾ ਸਿੰਘ ਆਪਣੀ ਘਰ ਵਾਲੀ ਬਲਜੀਤ ਕੌਰ ਸਮੇਤ ਘਰ ਵਾਪਸ ਆਏ ਤਾਂ ਉਨ੍ਹਾਂ ਦੇ ਘਰ ਦੇ ਮੇਨ ਗੇਟ ਨੂੰ ਜਿੰਦਰਾ ਖੋਹਲ ਕੇ ਘਰ ਅੰਦਰ ਵੜ ਕੇ ਵੇਖਿਆ ਕਿ ਘਰ ਦੇ ਅੰਦਰ ਸਮਾਨ ਖਿੱਲਰਿਆ ਪਿਆ ਸੀ | ਫਿਰ ਬੂਟਾ ਸਿੰਘ ਨੇ ਆਪਣੇ ਘਰ ਦਾ ਸਮਾਨ ਚੈੱਕ ਕੀਤਾ ਤਾਂ ਘਰ ਦੇ ਸਟੋਰ ਰੂਮ ਵਿਚ ਪਏ ਟਰੰਕ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਟਰੰਕ ਵਿਚ ਰੱਖੇ ਕਰੀਬ 4 ਲੱਖ 50 ਹਜ਼ਾਰ ਰੁਪਏ ਗ਼ਾਇਬ ਸਨ ਬੂਟਾ ਸਿੰਘ ਨੇ ਜਿਸ ਦੀ ਸੂਚਨਾ ਤੁਰੰਤ ਮੂਨਕ ਪੁਲਿਸ ਨੂੰ ਦਿੱਤੀ | ਮੁੱਦਈ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਰਾਜਪਾਲ ਸਿੰਘ ਤੇ ਹੌਲਦਾਰ ਰਣਜੀਤ ਸ਼ਰਮਾ ਨੇ ਸ਼ੱਕ ਦੇ ਆਧਾਰ ਤੇ ਸਕੀਨ ਪੁੱਤਰ ਸਿਆਮ ਨਾਥ ਵਾਸੀ ਨੇੜੇ ਬੱਸ ਸਟੈਂਡ ਵਾਰਡ ਨੰਬਰ 13 ਲਹਿਰਾ ਦੀ ਪੁੱਛ ਪੜਤਾਲ ਕੀਤੀ ਤਾਂ ਉਸ ਵਲੋ ਚੋਰੀ ਕੀਤੀ ਰਕਮ ਵਿਚੋਂ 4 ਲੱਖ 300 ਸੌ ਰੁਪਏ ਦੇ ਕਰੰਸੀ ਨੋਟ ਉਸ ਦੇ ਘਰੋਂ ਪੇਟੀ ਵਿਚੋਂ ਬਰਾਮਦ ਕਰਵਾਈ | ਪੁਲਿਸ ਨੇ ਉਕਤ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਬਿਨਾਂ ਨੰਬਰੀ ਮੋਟਰਸਾਈਕਲ ਅਤੇ ਚੋਰੀ ਕੀਤੀ ਰਕਮ ਬਰਾਮਦ ਕਰਕੇ ਮੁਲਜ਼ਮ ਵਿਰੁੱਧ ਮੁਕੱਦਮਾ ਨੰਬਰ 32 ਦਰਜ ਕਰਕੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ | ਇਸ ਮੌਕੇ ਥਾਣਾ ਮੁਖੀ ਮੂਨਕ ਇੰਸਪੈਕਟਰ ਗੁਰਮੀਤ ਸਿੰਘ, ਥਾਣਾ ਮੁਖੀ ਖਨੌਰੀ ਬਾਬੂ ਸਿੰਘ, ਰੀਡਰ ਟੂ ਡੀ ਐੱਸ ਪੀ ਮੂਨਕ ਹਰਮੇਸ਼ ਸਿੰਘ, ਸਬ ਇੰਸਪੈਕਟਰ ਚੰਨਾ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਟਰੱਕ ਯੂਨੀਅਨ ਦਾ ਹਿਸਾਬ-ਕਿਤਾਬ ਨਾ ਦੇਣ ਦਾ ਦੋਸ਼ ਲਗਾਉਂਦਿਆਂ ਸਾਬਕਾ ਪ੍ਰਧਾਨ ਸਮੇਤ ਟਰੱਕ ਆਪ੍ਰੇਟਰਾਂ ਨੇ ਪੁਕਾਰ ਬੰਦ ਕ... ਅਗਲੀ ਖ਼ਬਰ ਸ਼ਹੀਦ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ-ਕੈਬਨਿਟ ਮੰਤਰੀ ਅਮਨ ਅਰੋੜਾ <br/>
Ad Position 24