22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਟਰੱਕ ਯੂਨੀਅਨ ਦਾ ਹਿਸਾਬ-ਕਿਤਾਬ ਨਾ ਦੇਣ ਦਾ ਦੋਸ਼ ਲਗਾਉਂਦਿਆਂ ਸਾਬਕਾ ਪ੍ਰਧਾਨ ਸਮੇਤ ਟਰੱਕ ਆਪ੍ਰੇਟਰਾਂ ਨੇ ਪੁਕਾਰ ਬੰਦ ਕਰਵਾ ਕੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਨਾਅਰੇਬਾਜ਼ੀ ਕਰਦੇ ਟਰੱਕ ਆਪ੍ਰੇਟਰ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 03-03-2026
ਭਵਾਨੀਗੜ੍ਹ, 2 ਮਾਰਚ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਟਰੱਕ ਯੂਨੀਅਨ ਵਿਖੇ ਅੱਜ ਉਸ ਸਮੇਂ ਤਨਾਅ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਟਰੱਕ ਅਪਰੇਟਰਾਂ ਨੇ ਯੂਨੀਅਨ ਦੀ ਪੁਕਾਰ ਦੇ ਸਮੇਂ ਪਹੁੰਚ ਕੇ ਮੌਜੂਦਾ ਪ੍ਰਧਾਨ ਵਲੋਂ ਉਸ ਦਾ ਕਾਰਜਕਾਰ ਖ਼ਤਮ ਹੋਣ ਉਪਰੰਤ ਹਿਸਾਬ ਨਾ ਦੇਣ 'ਤੇ ਪੁਕਾਰ ਬੰਦ ਕਰਵਾਉਂਦਿਆਂ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਦਾ ਇਕ ਸਾਲ ਦਾ ਕਾਰਜਕਾਲ 27 ਫਰਵਰੀ ਨੂੰ ਖ਼ਤਮ ਹੋ ਗਿਆ ਹੈ, ਪਰ ਉਨ੍ਹਾਂ ਵਲੋਂ ਨਾ ਤਾਂ ਯੂਨੀਅਨ ਦਾ ਹਿਸਾਬ ਅਤੇ ਨਾ ਹੀ ਚੋਣ ਸਬੰਧੀ ਕੋਈ ਤਾਰੀਖ਼ ਨਹੀਂ ਰੱਖੀ ਜਾ ਰਹੀ ਹੈ | ਸ: ਬੀਟਾ ਨੇ ਕਿਹਾ ਕਿ ਮੌਜੂਦਾ ਪ੍ਰਧਾਨ ਵਲੋਂ ਟਰੱਕ ਅਪਰੇਟਰਾਂ ਨਾਲ ਆਪ ਹੁਦਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਨੂੰ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ | ਇਸ ਮੌਕੇ 'ਤੇ ਹਰਜੀਤ ਸਿੰਘ ਬੀਟਾ ਤੋਂ ਇਲਾਵਾ ਗੁਰਮੀਤ ਸਿੰਘ , ਗੁਰਜੰਟ ਸਿੰਘ ਚਹਿਲ, ਸਰਬਜੀਤ ਸਿੰਘ ਤੂਰ, ਕਾਲਾ ਚਹਿਲ, ਟਿੰਕੂ ਘਰਾਚੋਂ ਤੋਂ ਇਲਾਵਾ ਹੋਰ ਟਰੱਕ ਅਪਰੇਟਰਾਂ ਨੇ ਪੁਕਾਰ ਬੰਦ ਕਰਵਾਉਂਦਿਆਂ ਕਿਹਾ ਕਿ ਜਿਨ੍ਹਾਂ ਸਮਾਂ ਮੌਜੂਦਾ ਪ੍ਰਧਾਨ ਹਿਸਾਬ ਕਿਤਾਬ ਦਾ ਸਮਾਂ ਨਹੀਂ ਦਿੰਦਾ, ਪੁਕਾਰ ਨਹੀਂ ਕੀਤੀ ਜਾਵੇਗੀ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਤੋਂ ਯੂਨੀਅਨ ਦੀ ਚੋਣ ਕਰਵਾਉਣ ਦੀ ਮੰਗ ਕੀਤੀ | ਇਸ ਸਮੇਂ ਟਰੱਕ ਅਪਰੇਟਰਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ, ਜਿਸ ਦੌਰਾਨ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੌਕਾ ਸੰਭਾਲਦਿਆਂ ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ ਨੂੰ ਕਥਿਤ ਤੌਰ 'ਤੇ ਥਾਣੇ ਲਿਜਾਣ ਲਈ ਪੁਲਿਸ ਦੀ ਗੱਡੀ ਵਿਚ ਬਿਠਾਉਣਾ ਸ਼ੁਰੂ ਕੀਤਾ, ਜਿਸ ਦਾ ਟਰੱਕ ਅਪਰੇਟਰਾਂ ਵਲੋਂ ਵਿਰੋਧ ਕਰਨ 'ਤੇ ਪੁਲਿਸ ਅਧਿਕਾਰੀਆਂ ਨੇ ਹਰਜੀਤ ਸਿੰਘ ਬੀਟਾ ਅਤੇ ਟਰੱਕ ਅਪਰੇਟਰਾਂ ਨੂੰ ਸਮਝਾ ਕੇ ਪੁਕਾਰ ਕਰਵਾਉਂਦਿਆਂ ਮੌਕਾ ਸੰਭਾਲਿਆ | ਹਰਜੀਤ ਸਿੰਘ ਬੀਟਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਵਲੋਂ 3 ਮਾਰਚ ਨੂੰ ਸਾਬਕਾ ਪ੍ਰਧਾਨਾਂ ਦੀ ਬਣੀ ਕਮੇਟੀ ਦੀ ਮੀਟਿੰਗ ਬੁਲਾ ਕੇ ਹਿਸਾਬ ਕਿਤਾਬ ਦੇਣ ਦਾ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ | ਜੇਕਰ ਉਨ੍ਹਾਂ ਫ਼ਿਰ ਵੀ ਹਿਸਾਬ ਕਿਤਾਬ ਦੀ ਤਾਰੀਖ਼ ਮੁਕਰੱਰ ਨਾ ਕੀਤੀ ਤਾਂ ਉਹ ਦੁਬਾਰਾ ਪੁਕਾਰ ਬੰਦ ਕਰਵਾ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਸਬੰਧੀ ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਹਿਸਾਬ ਕਿਤਾਬ ਦੇਣ ਦੀ ਕੋਈ ਪੱਕੀ ਤਾਰੀਖ਼ ਨਹੀਂ ਰੱਖੀ ਹੋਈ, ਪਰ ਫ਼ਿਰ ਵੀ ਮੈਂ ਸਾਬਕਾ ਪ੍ਰਧਾਨਾਂ ਦੀ ਕਮੇਟੀ ਅਤੇ ਸਾਡੀ ਬਣੀ ਕਮੇਟੀ ਦੀ ਮੀਟਿੰਗ ਬੁਲਾ ਕੇ ਹਿਸਾਬ ਦੇ ਕੇ ਚੋਣ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਵਿਚ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ ਨੈਸ਼ਨਲ ਗਰੀਨ ਟਿ੍ਬਿਊਨਲ ਨੇ... ਅਗਲੀ ਖ਼ਬਰ ਪੁਲਿਸ ਨੇ ਏਰੀਏ 'ਚ ਲੁੱਟ ਖੋਹ ਦੀ ਗੁੱਛੀ 24 ਘੰਟਿਆਂ 'ਚ ਸੁਲਝਾਈ, ਚੋਰੀ ਕੀਤੀ ਰਾਸ਼ੀ ਸਮੇਤ ਮੁਲਜ਼ਮ ਕਾਬੂ <br/>
Ad Position 24