22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੰਗਰੂਰ ਵਿਚ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਨਗਰ ਕੌਂਸਲ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਮੰਗੀ ਪੂਰੀ ਰਿਪੋਰਟ <br/>

Ad Position 21
No active advertisement
ਅਜੀਤ ਡੈਸਕ 03-03-2026
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ)-ਨੈਸ਼ਨਲ ਗ੍ਰੀਨ ਟਿ੍ਬਿਊਨਲ ਨੇ ਸੰਗਰੂਰ ਸ਼ਹਿਰ ਵਿਚ ਠੋਸ ਕੂੜੇ ਦੇ ਮਾੜੇ ਪ੍ਰਬੰਧਨ ਦਾ ਸਖ਼ਤ ਨੋਟਿਸ ਲਿਆ ਹੈ | ਸ੍ਰੀ ਕਮਲ ਆਨੰਦ ਅਤੇ ਹੋਰ ਪਟੀਸ਼ਨਰ ਜਤਿੰਦਰ ਕਾਲੜਾ, ਪਰਵੀਨ ਬਾਂਸਲ, ਸਤਿੰਦਰ ਸੈਣੀ, ਰੋਸ਼ਨ ਗਰਗ ਵਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਨਗਰ ਕੌਂਸਲ ਸੰਗਰੂਰ ਦੀ ਕਾਰਜਪ੍ਰਣਾਲੀ ਅਤੇ 'ਦਿਖਾਵੇ ਦੀ ਸਫ਼ਾਈ' ਦੀ ਪੋਲ ਖੁੱਲ੍ਹ ਗਈ ਹੈ | ਅਦਾਲਤੀ ਕਾਰਵਾਈ ਦੌਰਾਨ ਨਗਰ ਕੌਂਸਲ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਸਬੰਧਿਤ ਥਾਂ ਤੋਂ ਕੂੜਾ ਸਾਫ਼ ਕਰ ਦਿੱਤਾ ਗਿਆ ਹੈ ਪਰ ਅਦਾਲਤ ਵਿਚ ਬਿਨੈਕਾਰ ਵਕੀਲ ਕਮਲ ਆਨੰਦ ਨੇ ਦੱਸਿਆ ਕਿ ਨਗਰ ਕੌਂਸਲ ਸਿਰਫ਼ ਅਦਾਲਤੀ ਪੇਸ਼ੀ ਵੇਲੇ ਕੂੜਾ ਸਾਫ਼ ਕਰਦੀ ਹੈ, ਪਰ ਬਾਅਦ ਵਿਚ ਫਿਰ ਉਹੀ ਹਾਲ ਹੋ ਜਾਂਦਾ ਹੈ | ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਇਹ ਸਫ਼ਾਈ ਸਿਰਫ਼ 'ਦਿਖਾਵਾ' ਹੈ | ਉਨ੍ਹਾਂ ਇਲਜ਼ਾਮ ਲਾਇਆ ਕਿ ਜਦੋਂ ਵੀ ਅਦਾਲਤ ਵਿਚ ਕੇਸ ਦੀ ਸੁਣਵਾਈ ਹੁੰਦੀ ਹੈ, ਤਾਂ ਨਗਰ ਕੌਂਸਲ ਵਲੋਂ ਕੂੜਾ ਸਾਫ਼ ਕਰ ਦਿੱਤਾ ਜਾਂਦਾ ਹੈ, ਪਰ ਪੇਸ਼ੀ ਤੋਂ ਤੁਰੰਤ ਬਾਅਦ ਉੱਥੇ ਦੁਬਾਰਾ ਗੈਰ-ਕਾਨੂੰਨੀ ਤਰੀਕੇ ਨਾਲ ਕੂੜਾ ਸੁੱਟਣਾ ਸ਼ੁਰੂ ਹੋ ਜਾਂਦਾ ਹੈ |ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਰ ਕੌਂਸਲ ਸੰਗਰੂਰ ਨੂੰ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਜਾਣਕਾਰੀ ਦਿੱਤੀ ਜਾਵੇ ਕਿ ਸ਼ਹਿਰ ਵਿਚ ਰੋਜ਼ਾਨਾ ਕਿੰਨੇ ਟਨ ਕੂੜਾ ਇਕੱਠਾ ਹੁੰਦਾ ਹੈ | ਕੂੜੇ ਦੇ ਨਿਪਟਾਰੇ ਲਈ ਕੌਂਸਲ ਕੋਲ ਕਿੰਨੀ ਟਰੀਟਮੈਂਟ ਕੈਪੇਸਿਟੀ ਮੌਜੂਦ ਹੈ | ਸ਼ਹਿਰ ਵਿਚ ਇਸ ਵੇਲੇ ਪੁਰਾਣੇ ਕੂੜੇ ਦੇ ਡੰਪ ਤੇ ਕਿੰਨਾ ਕੂੜਾ ਜਮਾ ਹੈ | ਇਸ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਕੌਂਸਲ ਦੀ ਭਵਿੱਖ ਦੀ ਯੋਜਨਾ ਕੀ ਹੈ ਅਤੇ ਇਹ ਕੰਮ ਕਦੋਂ ਤੱਕ ਪੂਰਾ ਹੋਵੇਗਾ | ਕੂੜਾ ਪ੍ਰਬੰਧਨ ਲਈ ਕੌਂਸਲ ਕੋਲ ਕਿੰਨੀ ਜ਼ਮੀਨ ਅਤੇ ਕਿਹੜੀਆਂ ਮਸ਼ੀਨਾਂ/ਸਹੂਲਤਾਂ ਉਪਲਬਧ ਹਨ | ਇਸ ਮਾਮਲੇ ਦੀ ਅਗਲੀ ਸੁਣਵਾਈ 15 ਮਈ 2026 ਨੂੰ ਹੋਵੇਗੀ | ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕੂੜੇ ਦੇ ਪ੍ਰਬੰਧਨ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਓ.ਐੱਸ.ਡੀ. ਸੁਖਵੀਰ ਸਿੰਘ ਵਲੋਂ ਧੂਰੀ ਹਲਕੇ ਦੇ 13 ਪਿੰਡਾਂ ਦੇ 193 ਪਰਿਵਾਰਾਂ ਨੂੰ 1.07 ਕਰੋੜ ਰੁਪਏ ਦੇ ਮੁਆਵਜ਼ੇ ਦੇ... ਅਗਲੀ ਖ਼ਬਰ ਟਰੱਕ ਯੂਨੀਅਨ ਦਾ ਹਿਸਾਬ-ਕਿਤਾਬ ਨਾ ਦੇਣ ਦਾ ਦੋਸ਼ ਲਗਾਉਂਦਿਆਂ ਸਾਬਕਾ ਪ੍ਰਧਾਨ ਸਮੇਤ ਟਰੱਕ ਆਪ੍ਰੇਟਰਾਂ ਨੇ ਪੁਕਾਰ ਬੰਦ ਕ...
Ad Position 24