ਅਹਿਮਦਗੜ੍ਹ੍ਹ, 2 ਮਾਰਚ (ਰਣਧੀਰ ਸਿੰਘ ਮਹੌਲੀ)-ਕਾਂਗਰਸ ਪਾਰਟੀ ਵਲੋਂ ਲੋਕ ਸਭਾ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਵਿਚ ਕੀਤੀ ਗਈ ਬਰਨਾਲਾ ਵਿਖੇ ਮਨਰੇਗਾ ਬਚਾਓ ਮਹਾ ਰੈਲੀ ਵਿਚ ਹੋਏ ਵੱਡੇ ਇਕੱਠ ਨਾਲ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਹੌਸਲਾ ਬੁਲੰਦ ਹੋਏ ਹਨ | ਹਲਕਾ ਇੰਚਾਰਜ ਕਾਂਗਰਸ ਅਮਰਗੜ੍ਹ੍ਹ ਸਮਿਤ ਸਿੰਘ ਮਾਨ ਨੇ ਗੱਲਬਾਤ ਕਰਦੇ ਕਿਹਾ ਕਿ ਬਰਨਾਲਾ ਦੀ ਰੈਲੀ ਵਿਚ ਇਕੱਠੇ ਹੋਏ ਵੱਡੀ ਗਿਣਤੀ ਵਿਚ ਪੰਜਾਬ ਵਾਸੀਆਂ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਭਵਿੱਖ ਵਿਚ ਪੰਜਾਬ ਦੀ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ | ਉਨ੍ਹ੍ਹਾਂ ਕਿਹਾ ਕਿ ਅਸੀਂ ਸਮੁੱਚੇ ਹਲਕੇ ਅਮਰਗੜ੍ਹ੍ਹ ਅਤੇ ਅਹਿਮਦਗੜ੍ਹ੍ਹ ਵਿਚੋਂ ਵੱਡੀ ਗਿਣਤੀ ਵਿਚ ਬੱਸਾਂ, ਕਾਰਾਂ ਦੇ ਕਾਫ਼ਲਿਆਂ ਨਾਲ ਵਰਕਰਾਂ ਸਮੇਤ ਸ਼ਮੂਲੀਅਤ ਕੀਤੀ ਅਤੇ ਵਿਸ਼ੇਸ਼ ਤੌਰ ਤੇ ਬਲਾਕ ਪ੍ਰਧਾਨ ਅਹਿਮਦਗੜ੍ਹ੍ਹ ਸ਼ਹਿਰੀ ਦੀਪਕ ਸ਼ਰਮਾ, ਜਸਵਿੰਦਰ ਸਿੰਘ ਚੀਮਾ ਵਾਇਸ ਪ੍ਰਧਾਨ, ਚੇਅਰਮੈਨ ਜਸਵਿੰਦਰ ਕੋਰ ਬਾਗੜੀਆਂ, ਓ.ਬੀ.ਸੀ. ਚੇਅਰਮੈਨ ਸਾਜਿਦ ਖਾਨ, ਸਾਬਕਾ ਚੇਅਰਮੈਨ ਜੱਗਾ ਰਾਮ ਧਰਮਸੋਤ, ਸੰਮਤੀ ਮੈਂਬਰ ਰਵਿੰਦਰ ਸਿੰਘ ਮਹੇਰਨਾ, ਸਰਪੰਚ ਸਗੀਰ ਖਾਨ ਸਮੇਤ ਹੋਰ ਸੈਂਕੜੇ ਵਰਕਰਾਂ ਨਾਲ ਹਾਜ਼ਰੀ ਲਗਵਾਈ |