09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਸੁਰੱਖਿਅਤ ਤੇ ਵਾਤਾਵਰਨ ਮਿੱਤਰ ਢੰਗ ਨਾਲ ਮਨਾਉਣ ਦਾ ਸੰਦੇਸ਼ <br/>

Ad Position 21
No active advertisement
ਰੋਬਿਨ ਮਾਡਲ ਹਾਈ ਸਕੂਲ ਵਿਚ ਸਵੇਰ ਦੀ ਅਸੈਂਬਲੀ ਦਾ ਹੋਲੀ ਸੁਰੱਖਿਅਤ ਤੇ ਪਰਿਆਵਰਣ-ਮਿੱਤਰ ਢੰਗ ਨਾਲ ਮਨਾਉਣ ਦੇ ਸੰਦੇਸ਼ ਦਾ ਦਿ੍ਸ਼ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 04-03-2026
ਧੂਰੀ, 3 ਮਾਰਚ (ਲਖਵੀਰ ਸਿੰਘ ਧਾਂਦਰਾ) - ਰੋਬਿਨ ਮਾਡਲ ਹਾਈ ਸਕੂਲ ਵਿੱਚ ਸਵੇਰ ਦੀ ਅਸੈਂਬਲੀ ਦੌਰਾਨ ਡਾਇਰੈਕਟਰ ਮਧੂ ਸ਼ਰਮਾ ਵੱਲੋਂ ਵਿਦਿਆਰਥੀਆਂ ਨੂੰ ਹੋਲੀ ਦੇ ਤਿਉਹਾਰ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਕਿਹਾ ਕਿ ਹੋਲੀ ਇੱਕ ਪਵਿੱਤਰ ਅਤੇ ਖ਼ੁਸ਼ੀਆਂ ਭਰਿਆ ਤਿਉਹਾਰ ਹੈ, ਜਿਸ ਨੰੂ ਪਿਆਰ, ਸਾਂਝ ਅਤੇ ਭਾਈਚਾਰੇ ਨਾਲ ਮਨਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਸਿੰਥੈਟਿਕ ਅਤੇ ਰਸਾਇਣਿਕ ਰੰਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿਹਤ ਅਤੇ ਤਵੱਚਾ ਲਈ ਹਾਨੀਕਾਰਕ ਹੋ ਸਕਦੇ ਹਨ | ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿਰਫ਼ ਵਧੀਆ ਕੰਪਨੀਆਂ ਦੁਆਰਾ ਤਿਆਰ ਕੀਤਾ ਗਿਆ ਗੁਲਾਲ ਹੀ ਵਰਤਣਾ ਚਾਹੀਦਾ ਹੈ | ਮਧੂ ਸ਼ਰਮਾ ਨੇ ਇਹ ਵੀ ਕਿਹਾ ਕਿ ਜੇ ਹੋਲੀ ਫੁੱਲਾਂ ਨਾਲ ਖੇਡੀ ਜਾਵੇ ਤਾਂ ਇਸ ਦੀ ਕੋਈ ਤੁਲਨਾ ਨਹੀਂ | ਫੁੱਲਾਂ ਨਾਲ ਹੋਲੀ ਮਨਾਉਣ ਨਾਲ ਪਰਿਆਵਰਨ ਦੀ ਸੰਭਾਲ ਵੀ ਹੁੰਦੀ ਹੈ ਅਤੇ ਤਿਉਹਾਰ ਦੀ ਅਸਲੀ ਰੂਹ ਵੀ ਬਰਕਰਾਰ ਰਹਿੰਦੀ ਹੈ ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਸੁਰੱਖਿਅਤ ਅਤੇ ਪ੍ਰਦੂਸ਼ਣ-ਮੁਕਤ ਢੰਗ ਨਾਲ ਹੋਲੀ ਮਨਾਉਣ ਅਤੇ ਸਮਾਜ ਵਿੱਚ ਸਹੀ ਸੰਦੇਸ਼ ਫੈਲਾਉਣ ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ, ਸੂਬੇ 'ਚ ਗੈਂਗਸਟਰ ਤੇ ਕਤਲੋਗਾਰਤ ਦਾ ਮਹੌਲ-ਐਡ. ਖੰਡੇਬਾਦ <br/> ਅਗਲੀ ਖ਼ਬਰ ਸੀ.ਐਮ. ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਇੰਸ. ਗੋਲਡੀ ਸਿੰਘ <br/>
Ad Position 24