ਮੂਨਕ, 3 ਮਾਰਚ (ਵਰਿੰਦਰ ਭਾਰਦਵਾਜ) - ਸੂਬਾ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਸੂਬੇ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹਰ ਰੋਜ਼ ਕਤਲੋਂ ਗਾਰਦ ਹੋ ਰਹੀ ਹੈ ਅਤੇ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਹੈ | ਉਹ ਦਿਨ ਦੂਰ ਨਹੀਂ ਕਿ ਜਦੋਂ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਸੱਤਾ ਸੌਂਪਣਗੇ ਅਤੇ ਪੰਜਾਬ ਵਿਚ ਅਮਨ ਸ਼ਾਂਤੀ ਦਾ ਲੋਕ ਰਾਜ ਲਿਆਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲਹਿਰਾ ਗਾਗਾ ਤੋਂ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ ਨੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਮੂਨਕ ਵਿਖੇ 24 ਮਾਰਚ ਨੂੰ ਮੂਨਕ ਵਿਖੇ ਹੋ ਰਹੀ ਰੈਲੀ ਨੂੰ ਸਫਲ ਬਣਾਉਣ ਦੀ ਤਿਆਰੀ ਸਬੰਧੀ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਕੀਤਾ | ਮੀਟਿੰਗ ਦੌਰਾਨ ਸ੍ਰ. ਖੰਡੇਬਾਦ ਵਲੋ ਵਰਕਰਾਂ ਨਾਲ ਰੈਲੀ ਦੀ ਤਿਆਰੀ ਸਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ, ਡਿਊਟੀਆਂ ਲਗਾਈਆਂ ਗਈਆਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਸਰਕਲ ਜਥੇਦਾਰ ਮੂਨਕ ਜਗਰਾਜ ਸਿੰਘ ਬਾਗੜੀ ਨੇ ਨਿਭਾਈ | ਸ੍ਰ. ਖੰਡੇਬਾਦ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ 24 ਮਾਰਚ ਨੂੰ ਅਨਾਜ ਮੰਡੀ ਮੂਨਕ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਪਰਸਨ ਬੀਬੀ ਦਲਜੀਤ ਕੌਰ ਭੁੱਲਰ, ਪੀਏਸੀ ਮੈਂਬਰ ਸੂਰਜ ਮੱਲ ਗੁਲਹਾੜੀ, ਚੇਅਰਮੈਨ ਨਿਰਮਲ ਸਿੰਘ ਕੜੈਲ, ਚੇਅਰਮੈਨ ਗੋਲਡੀ ਚੀਮਾ, ਸਰਕਲ ਜਥੇਦਾਰ ਕੇਵਲ ਸਿੰਘ ਰਾਏਧਰਾਨਾ, ਸਰਕਲ ਜਥੇਦਾਰ ਰਤਨ ਸਿੰਘ ਕਰੋਦਾ, ਸਰਕਲ ਜਥੇਦਾਰ ਸੇਵਾ ਸਿੰਘ ਬੱਲਰਾਂ, ਸੀਨੀਅਰ ਅਕਾਲੀ ਆਗੂ ਟਹਿਲ ਸਿੰਘ ਮੰਡਵੀ, ਐਮਸੀ ਮੁਖਤਿਆਰ ਸਿੰਘ ਕੰਬੋਜ, ਪ੍ਰੋਫੈਸਰ ਹਜੂਰਾ ਸਿੰਘ ਖੰਡੇਬਾਦ, ਮਾਸਟਰ ਰਾਮ ਸਿੰਘ ਦੇਹਲਾ, ਸਰਪੰਚ ਸਰਬਜੀਤ ਸਿੰਘ ਸੁਰਜਨ ਭੈਣੀ, ਐਮਸੀ ਕਿ੍ਸ਼ਨ ਸੈਣੀ, ਜਗਦੇਵ ਸਿੰਘ ਖੰਡੇਬਾਦ, ਨਾਇਬ ਸਿੰਘ ਪੂਨੀਆ ਘੋੜੇਨਬ, ਹਲਕਾ ਪ੍ਰਧਾਨ ਯੂਥ ਗੁਰਵਿੰਦਰ ਸਿੰਘ ਸ਼ੇਰਗੜ੍ਹ, ਨਵਜੋਤ ਸਿੰਘ ਮਕੋਰੜ ਸਾਹਿਬ, ਚਰਨਜੀਤ ਸਿੰਘ ਕਾਕਾ ਹਮੀਰਗੜ੍ਹ, ਸੁਰਜੀਤ ਸਿੰਘ ਰਾਓ, ਜਸਵਿੰਦਰ ਸਿੰਘ ਵਿਰਕ, ਗੁਰਜੰਟ ਸਿੰਘ ਭਟਾਲ, ਹਰਜਿੰਦਰ ਕਾਲਾ ਸੰਮਤੀ ਮੈਂਬਰ, ਤਰਲੋਕ ਸਿੰਘ ਹਾਂਡਾ, ਸੁਖਜਿੰਦਰ ਸਿੰਘ ਸੰਮਤੀ ਮੈਂਬਰ, ਕਾਰਜ ਸਿੰਘ ਸੰਮਤੀ ਮੈਂਬਰ, ਸੂਬੇਦਾਰ ਸਾਧਾ ਸਿੰਘ ਰਾਮਪੁਰਾ, ਐਡਵੋਕੇਟ ਗੁਰਦੀਪ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਸ਼ੇਰਗੜ੍ਹ, ਰਜੇਸ਼ ਬੰਗਾਂ, ਸੁਰਜੀਤ ਰਾਓ, ਇੰਦਰਜੀਤ ਸਿੰਘ ਮੂਨਕ, ਮੱਖਣ ਸਿੰਘ ਮੂਨਕ, ਬਲਕਾਰ ਸਿੰਘ ਸੁਰਜਨ ਭੈਣੀ, ਮਹਿੰਦਰ ਸਿੰਘ ਲਿਬੜਾ ਹਰੀਗੜ੍ਹ ਗੇਲਾ, ਜੀਤ ਸਿੰਘ ਬਹਮਨੀਵਲਾ, ਗੁਰਜੰਟ ਸਿੰਘ ਭੁਟਾਲ, ਸਿਮਰਤ ਸਿੰਘ ਮਕੋੜ ਸਾਹਿਬ ਆਦਿ ਨੇ ਵੀ ਸੰਬੋਧਨ ਕੀਤਾ |