09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕਿਸਾਨ ਯੂਨੀਅਨ ਵਲੋਂ 6 ਦੀ ਲਲਕਾਰ ਰੈਲੀ ਸੰਬੰਧੀ ਮੀਟਿੰਗ <br/>

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਕੌਹਰੀਆਂ ਵਿਖੇ ਮੀਟਿੰਗ ਕਰਦੇ ਹੋਏ | ਤਸਵੀਰ : ਸੁਨੀਲ ਗਰਗ <br/> 04-03-2026
ਕੌਹਰੀਆਂ, 3 ਮਾਰਚ (ਸੁਨੀਲ ਕੁਮਾਰ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਦਿੜ੍ਹਬਾ, ਮੂਨਕ ਅਤੇ ਲਹਿਰਾ ਬਲਾਕ ਦੀ ਮੀਟਿੰਗ ਕੌਹਰੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਰਾਜ ਸਿੰਘ ਥੇੜੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬਹੁ ਗਿਣਤੀ ਪਿੰਡ ਇਕਾਈਆਂ ਨੇ ਵਧ ਚੜ੍ਹ ਕੇ ਭਾਗ ਲਿਆ, ਜਿਸ ਵਿਚ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਕੈਪਰ, ਰਾਜ ਸਿੰਘ ਥੇੜੀ ਅਤੇ ਸੁਖਦੇਵ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਮੀਟਿੰਗ ਦੇ ਏਜੰਡੇ ਹੇਠ ਲਿਖੇ ਅਨੁਸਾਰ ਹਨ, ਸਰਕਾਰ ਵਲੋਂ ਕੀਤੇ ਗਏ ਸੰਘਰਸ਼ੀ ਜਥੇਬੰਦੀਆਂ ਤੇ ਕੀਤੇ ਗਏ ਜ਼ਬਰ ਦਾ ਵਿਰੋਧ ਕਰਦੇ ਹਾਂ, 06 ਮਾਰਚ ਦੀ ਲਲਕਾਰ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਾਂਗੇ, ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਬਿਜਲੀ ਸੋਧ ਬਿੱਲ, ਸੀਡ ਬਿੱਲ ਅਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਅਮਰੀਕਾ ਨਾਲ ਟਰੇਡ ਡੀਲ ਦਾ ਡਟ ਕੇ ਵਿਰੋਧ ਕਰਦੇ ਹਾਂ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਸੰਘਰਸ਼ ਕਰੀਏ | ਅੱਜ ਦੀ ਮੀਟਿੰਗ ਵਿੱਚ ਬਲਦੇਵ ਸਿੰਘ ਉਭਿਆ, ਜਸਪ੍ਰੀਤ ਸਿੰਘ ਬੱਬੂ ਨੈਬ ਸਿੰਘ ਗੁੱਜਰਾਂ, ਹਰੀਗੜ੍ਹ, ਰਘਵੀਰ ਸਿੰਘ ਬਘਰੋਲ, ਚਰਨਜੀਤ ਸਿੰਘ ਘਨੌੜ ਸੰਤਪੁਰਾ, ਬੁੱਕ ਸਿੰਘ ਸਿੰਦੜਾਂ, ਮੁਖਤਿਆਰ ਸਿੰਘ ਮੰਡਵੀ, ਮੰਗੂ ਸਿੰਘ ਬੱਲਰਾ, ਜੁਝਾਰ ਸਿੰਘ ਕੜੈਲ, ਦਰਸ਼ਨ ਸਿੰਘ ਖੋਖਰ, ਹਰਵਿੰਦਰ ਸਿੰਘ ਹਰੀਗੜ੍ਹ, ਸੁਖਦੇਵ ਸਿੰਘ ਗੋਬਿੰਦਗੜ੍ਹ ਜੇਜੀਆ, ਸਤਨਾਮ ਸਿੰਘ ਹਰਿਆਊ, ਗੁਰਚਰਨ ਸਿੰਘ ਖੇਤਲਾ, ਮਹਿੰਦਰ ਸਿੰਘ ਖੇਤਲਾ ਅਤੇ ਪਿੰਡ ਇਕਾਈਆਂ ਦੇ ਪ੍ਰਧਾਨ/ਜਨਰਲ ਸਕੱਤਰ, ਖਜ਼ਾਨਚੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਹਲਕੇ ਦੇ ਵੱਡੀ ਗਿਣਤੀ ਨੌਜਵਾਨ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਸੂਬਾ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ, ਸੂਬੇ 'ਚ ਗੈਂਗਸਟਰ ਤੇ ਕਤਲੋਗਾਰਤ ਦਾ ਮਹੌਲ-ਐਡ. ਖੰਡੇਬਾਦ <br/>
Ad Position 24