09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਾਤਾਵਰਨ ਦੀ ਸੰਭਾਲ ਬਾਰੇ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 04-03-2026
ਲਹਿਰਾਗਾਗਾ, 3 ਮਾਰਚ (ਅਸ਼ੋਕ ਗਰਗ)-ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਵਲੋਂ ਚਲਾਏ ਜਾ ਰਹੇ ਵਾਤਾਵਰਨ ਐਜੂਕੇਸ਼ਨ ਪ੍ਰੋਗਰਾਮ ਤਹਿਤ, ਜ਼ਿਲ੍ਹ੍ਹਾ ਸਿੱਖਿਆ ਅਫ਼ਸਰ ਸੰਗਰੂਰ ਤਰਵਿੰਦਰ ਕੌਰ ਅਤੇ ਡਿਪਟੀ ਡੀ.ਈ.ਓ. ਮਨਜੀਤ ਕੌਰ ਦੀ ਅਗਵਾਈ 'ਚ ਸਰਕਾਰੀ ਹਾਈ ਸਕੂਲ ਅਲੀਸ਼ੇਰ ਵਿਖੇ ਸਕੂਲ ਵਿਚ ਜ਼ੀਰੋ ਵੇਸਟ ਵੀਕ ਅਤੇ ਪਲਾਸਟਿਕ ਮੁਕਤ ਦਿਨ ਚੈਲੇਂਜ ਦੇ ਆਧਾਰ 'ਤੇ ਮੁਹਿੰਮ ਕਰਵਾਈ ਗਈ | ਜਿਸ ਵਿਚ ਪਲਾਸਟਿਕ ਮੁਕਤ ਟਿਫ਼ਨ ਦਿਨ, ਪੋਸਟਰ, ਐਗਜ਼ਿਬਿਸ਼ਨ, ਕਲੋਥ ਬੈਗ ਮੇਕਿੰਗ, ਨੋ ਪਲਾਸਟਿਕ ਰੈਲੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ | ਪ੍ਰੋਗਰਾਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਰਾਕੇਸ਼ ਕੁਮਾਰ ਵਲੋਂ ਵਿਦਿਆਰੀਆਂ ਨੂੰ ਵਾਤਾਵਰਨ ਦੀ ਸੰਭਾਲ, ਸਿੰਗਲ ਯੂਜ ਪਲਾਸਟਿਕ ਦੇ ਨੁਕਸਾਨ, ਸਾਫ਼ ਸਫ਼ਾਈ, ਸਟੀਲ ਜਾ ਗਲਾਸ ਦੀਆਂ ਬੋਤਲਾਂ ਦੀ ਪਾਣੀ ਪੀਣ ਲਈ ਵਰਤੋ ਬਾਰੇ ਜਾਗਰੂਕ ਕੀਤਾ | ਈਕੋ ਕਲੱਬ ਇੰਚਾਰਜ ਸ਼੍ਰੀਮਤੀ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰਣ ਦਵਾਇਆ | ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਥ ਮਿਸਟਰੈਸ ਮਿਸ ਸ਼ਾਲੂ ਰਾਣੀ, ਡੀ.ਪੀ.ਈ. ਮਾਸਟਰ ਸ਼੍ਰੀ ਰਾਜਵੀਰ ਸਿੰਘ, ਕੰਪਿਊਟਰ ਫੈਕਲਟੀ ਕੰਵਲਜੀਤ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰੰਗਾਂ ਅਤੇ ਫੁੱਲਾਂ ਨਾਲ ਖੇਡੀ ਹੋਲੀ <br/> ਅਗਲੀ ਖ਼ਬਰ ਐੱਸ. ਡੀ. ਐੱਮ, ਚਰਨਜੋਤ ਸਿੰਘ ਵਾਲੀਆ ਅਤੇ ਉਨ੍ਹਾਂ ਦੀ ਧਰਮਪਤਨੀ ਚੰਦਨਦੀਪ ਕੌਰ ਵਾਲੀਆ ਸਨਮਾਨਿਤ <br/>
Ad Position 24