ਸੰਗਰੂਰ, 3 ਮਾਰਚ (ਸੁਖਵਿੰਦਰ ਸਿੰਘ ਫੁੱਲ) - ਅੱਜ ਸਥਾਨਕ ਪਟਿਆਲਾ ਬਾਈਪਾਸ ਸਥਿਤ ਬਾਬਾ ਸਾਹਿਬ ਦਾਸ ਨਗਰ ਵਿਖੇ ਹੋਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀਮਤੀ ਰਾਜਦੀਪ ਕੌਰ ਬਰਾੜ ਦੇ ਵਿਹੜੇ ਵਿੱਚ ਇਕੱਠੀਆਂ ਹੋਈਆਂ ਔਰਤਾਂ ਨੇ ਰੰਗਾਂ ਦੇ ਨਾਲ-ਨਾਲ ਫੁੱਲਾਂ ਰਾਂਹੀ ਵੀ ਹੋਲੀ ਖੇਡੀ | ਰਾਜਦੀਪ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਮਨਾਏ ਇਸ ਤਿਉਹਾਰ ਦੌਰਾਨ ਇਕੱਤਰ ਹੋਈਆਂ ਸ਼ਖ਼ਸੀਅਤਾਂ ਨੰੂ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਕੁਲਵਿੰਦਰ ਕੌਰ ਢੀਂਗਰਾ, ਡਾ: ਹਰਪ੍ਰੀਤ ਕੌਰ ਖ਼ਾਲਸਾ, ਡਾ: ਰਸ਼ਪਿੰਦਰ ਕੌਰ ਚਹਿਲ, ਡਾ: ਜੋਤੀ ਗੁਪਤਾ, ਸ਼ੀਨੰੂ ਗਰਗ, ਗਗਨ ਸੇਖੋਂ, ਮੀਨਾ ਸੇਖੋਂ, ਨੰਦਨੀ, ਨਰਿੰਦਰ ਕੌਰ ਚਹਿਲ, ਮਨਜੀਤ ਕੌਰ ਸੰਧੂ, ਸੰਦੀਪ ਕੌਰ, ਹਰਜਿੰਦਰ ਕੌਰ ਢੀਂਡਸਾ, ਮਨਦੀਪ ਕੌਰ ਅਤੇ ਸ਼ੈਲੀ ਆਨੰਦ ਵੀ ਮੌਜੂਦ ਸਨ |