ਸੰਗਰੂਰ, 5 ਮਾਰਚ (ਧੀਰਜ ਪਸੋਰੀਆ) - ਪੰਜਾਬ ਸਰਕਾਰ ਵੱਲੋਂ ਵਿੱਢੇ 'ਯੁੱਧ ਨਸ਼ਿਆਂ ਵਿਰੁੱਧ' ਦੇ ਦੂਜੇ ਪੜਾਅ ਦੀ ਸਫਲਤਾ ਲਈ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਚਲਾਈ ਮੁਹਿੰਮ ਤਹਿਤ ਲੋਕਾਂ ਤੋਂ ਸਹਿਯੋਗ ਲਈ ਅੱਜ ਡੀ.ਐਸ.ਪੀ. ਇੰਸਪੈਕਟਰ ਸੁਖਦੇਵ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਗੁਲਾਬ ਸਿੰਘ ਨੇ ਸਥਾਨਕ ਅਗਰਵਾਲ ਭਵਨ ਵਿਖੇ ਸੰਗਰੂਰ ਦੇ ਕੈਮਿਸਟਾਂ ਨਾਲ ਬੈਠਕ ਕੀਤੀ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਮੰਗਿਆ | ਡੀ.ਐਸ.ਪੀ. ਇੰਸਪੈਕਟਰ ਸੁਖਦੇਵ ਸਿੰਘ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਨਾਲ-ਨਾਲ ਦੂਜਿਆਂ ਦੇ ਬੱਚਿਆਂ ਦਾ ਵੀ ਖ਼ਿਆਲ ਰੱਖੀਏ | ਨਸ਼ੇ ਦੇ ਸੁਦਾਗਰ ਚੰਦ ਪੈਸਿਆਂ ਦੇ ਲਾਲਚ ਲਈ ਹਜ਼ਾਰਾਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ | ਸਾਨੂੰ ਇਨ੍ਹਾਂ ਤੋਂ ਚੌਕਸ ਵੀ ਰਹਿਣਾ ਪਵੇਗਾ ਅਤੇ ਇਹਨਾਂ ਨੂੰ ਨੰਗਿਆਂ ਵੀ ਕਰਨਾ ਪਵੇਗਾ ਤਾਂ ਜੋ ਸਮਾਜ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਇਆ ਜਾ ਸਕੇ | ਉਨ੍ਹਾਂ ਆਪਣੀ ਸਰਵਿਸ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਮਾੜਾ ਕਰਨ ਵਾਲੇ ਦਾ ਹਸ਼ਰ ਅੰਤ ਵਿੱਚ ਮਾੜਾ ਹੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ ਸੋ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਕੀਤਾ ਜਾਵੇ | ਥਾਣਾ ਮੁਖੀ ਇੰਸਪੈਕਟਰ ਗੁਲਾਬ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਵਿਚੋਂ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਕੀਤਾ ਜਾਵੇ |ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਚੰਦ ਗਰਗ ਅਤੇ ਸੈਕਟਰੀ ਪੰਕਜ ਗੁਪਤਾ ਨੇ ਪੁਲਿਸ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ | ਇਸ ਮੌਕੇ ਕਿ੍ਸ਼ਨ ਲਾਲ ਗਰਗ, ਨਰੇਸ਼ ਜਿੰਦਲ (ਬਾਲਾ ਜੀ), ਵਿਕਾਸ ਅਹੂਜਾ ਬੰਟੀ, ਜਤਿੰਦਰ ਕੁਮਾਰ ਬੰਟੀ, ਸਤਪਾਲ ਸਿੰਗਲਾ, ਪੂਰਨ ਚੰਦ ਅਰੋੜਾ, ਮਨੋਜ ਕੁਮਾਰ, ਮੋਹਿਤ, ਵਿਜੇ ਵਰਮਾ, ਪੁਨੀਤ ਗਰਗ, ਬਿੱਟੂ, ਵਿਨੋਦ ਗਰਗ, ਸ਼ਿਆਮ ਸੁੰਦਰ, ਯੋਗੇਸ਼ ਅਤੇ ਹੋਰ ਮੌਜੂਦ ਸਨ |