23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਦੀ ਅਗਵਾਈ ਹੇਠ 'ਮਹਿਲਾ ਵਿੰਗ' ਅਗਾਮੀ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ-ਕਾਂਤਾ ਕੁਠਾਲਾ <br/>

Ad Position 21
No active advertisement
ਅਜੀਤ ਡੈਸਕ 06-03-2026
ਮਲੇਰਕੋਟਲਾ, 5 ਮਾਰਚ (ਮਨਜਿੰਦਰ ਸਿੰਘ ਸਰੌਦ)-ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਬੀਤੇ ਵਰਿ੍ਹਆਂ ਤੋਂ ਕਾਂਗਰਸ ਪਾਰਟੀ ਦੀ ਹਰ ਚੋਣ ਦੇ ਵਿਚ 'ਮੂਹਰਲੀਆਂ ਸਫਾਂ' ਵਿਚ ਲੜਾਈ ਲੜਨ ਵਾਲੇ ਆਗੂਆਂ 'ਚ ਸ਼ਾਮਿਲ ਜ਼ਿਲ੍ਹਾ ਮਲੇਰਕੋਟਲਾ ਤੋਂ ਕਾਂਗਰਸ ਮਹਿਲਾ ਵਿੰਗ ਦੇ ਪ੍ਰਧਾਨ ਸੀਨੀਅਰ ਆਗੂ ਬੀਬੀ ਕਾਂਤਾ ਕੁਠਾਲਾ ਨੇ ਪਿੰਡਾਂ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਆਖਿਆ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅਗਲੀਆਂ ਚੋਣਾਂ ਦੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਸਮਰੱਥਾ ਰੱਖਦੀ ਹੈ | ਬੀਬੀ ਕਾਂਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜਕਾਲ ਸਮੇਂ ਹਲਕਾ ਮਲੇਰਕੋਟਲਾ ਦਾ ਵੱਡੇ ਪੱਧਰ 'ਤੇ ਵਿਕਾਸ ਹੋਇਆ | ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵਲੋਂ ਸ਼ਹਿਰ ਅੰਦਰ ਕਈ ਵੱਡੇ ਪ੍ਰੋਜੈਕਟ ਲਿਆ ਕੇ ਵਿਕਾਸ ਕਾਰਜਾਂ ਦੀ ਨਵੀਂ 'ਇਬਾਰਤ' ਲਿਖੀ ਗਈ | ਉਨ੍ਹਾਂ ਆਖਿਆ ਕਿ ਲੋਕ ਅੱਜ ਵੀ ਕਾਂਗਰਸ ਪਾਰਟੀ ਵਲੋਂ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ | ਕਿਉਂਕਿ ਕਾਂਗਰਸ ਪਾਰਟੀ ਵਲੋਂ ਬਿਨਾਂ ਵਿਤਕਰਾ ਕੀਤਿਆਂ ਹਰ ਪਿੰਡ ਦੇ ਅੰਦਰ ਵਿਕਾਸ ਕਾਰਜ ਨੇਪਰੇ ਚਾੜ੍ਹੇ ਸਨ | ਬੀਬੀ ਕਾਂਤਾ ਕੁਠਾਲਾ ਨੇ ਆਖਿਆ ਕਿ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਸਮੁੱਚੀ ਕਾਂਗਰਸ ਬੀਬਾ ਨਿਸ਼ਾਂਤ ਅਖ਼ਤਰ ਦੀ ਅਗਵਾਈ ਹੇਠ ਮਜ਼ਬੂਤ ਨਜ਼ਰ ਆਉਂਦੀ ਹੈ ਤੇ ਮਹਿਲਾ ਵਿੰਗ ਅਗਾਮੀ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗਾ | ਉਨ੍ਹਾਂ ਬਰਨਾਲਾ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚਣ ਵਾਲੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੀਤਮ ਕੌਰ, ਸਵਰਨਜੀਤ ਕੌਰ, ਪਰਮਜੀਤ ਕੌਰ, ਬਲਦੇਵ ਕੌਰ, ਸੋਨੀਆਦੀਪ ਕੌਰ, ਗੁਰਦੇਵ ਕੌਰ, ਰੁਕਸਾਰ ਬੇਗਮ, ਲਖਵੀਰ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ, ਹਰਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਅਧਿਕਾਰੀਆਂ ਨੇ ਕੈਮਿਸਟਾਂ ਨਾਲ ਮੀਟਿੰਗ ਕਰ ਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿੱਚ ਮੰਗਿਆ ਸਹਿਯੋਗ <br/>... ਅਗਲੀ ਖ਼ਬਰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਆਂਗਣਵਾੜੀ ਯੂਨੀਅਨ ਕਰੇਗੀ ਵਿਧਾਨ ਸਭਾ ਦਾ ਘਿਰਾਓ
Ad Position 24