ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ)-ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਮਲੌਦ ਵਲੋਂ ਇਕ ਧਾਰਮਿਕ ਸਮਾਗਮ ਦੌਰਾਨ ਸੁਰਜੀਤ ਸਿੰਘ ਸੇਵਾ ਮੁਕਤ ਈ.ਓ ਪ੍ਰਧਾਨ ਭਾਈਚਾਰਕ ਤਾਲਮੇਲ ਮੰਚ ਰਜਿ ਸੰਗਰੂਰ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਸਰੂਪ ਪ੍ਰਦਾਨ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਜਰ ਸਿੰਘ ਬੱਗੁਆਣਾ, ਭਜਨ ਲਾਲ, ਜਰਨੈਲ ਸਿੰਘ ਕਾਲੀਆ ਹਾਜ਼ਰ ਸਨ | ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੰਗਤ ਨੂੰ ਪਿਛਲੇ 2208 ਸਾਲਾਂ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ | ਸੋਸਾਇਟੀ ਦੇ ਪ੍ਰਧਾਨ ਹਰਕਿੰਦਰ ਸਿੰਘ ਸਕੱਤਰ, ਜਗਦੇਵ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਨੇ ਸਮਾਜ ਨੂੰ ਸੰਵਿਧਾਨ ਪ੍ਰਤੀ ਵਿਸਥਾਰ ਪੁਰਬਕ ਜਾਣਕਾਰੀ ਦਿੰਦਿਆਂ ਹੱਕਾਂ ਬਾਰੇ ਜਾਗਰੂਕ ਰਹਿਣ ਲਈ ਸੁਚੇਤ ਹੋਣ ਲਈ ਸੰਬੋਧਨ ਕੀਤਾ ਗਿਆ |