23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੰਦਬੁੱਧੀ ਮਰੀਜ਼ ਦੀ ਠੀਕ ਹੋਣ ਉਪਰੰਤ ਪਿੰਗਲਵਾੜਾ ਤੋਂ ਘਰ ਵਾਪਸੀ ਹੋਈ <br/>

Ad Position 21
No active advertisement
ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਪਿਛਲੇ ਸਾਲ ਕਮਲੇਸ਼ ਰਾਣੀ ਪੁੱਤਰੀ ਮੁਨਸ਼ੀ ਰਾਮ ਵਾਸੀ ਪਿੰਡ ਮੰਡੇਬਰੀ ਤਹਿਸੀਲ ਜਗਾਧਰੀ ਜ਼ਿਲ੍ਹਾ ਯਮੁਨਾਨਗਰ, ਜੋ ਕਿ ਨੰਦਗੜ੍ਹ ਥਾਣਾ ਭਵਾਨੀਗੜ੍ਹ ਨੇੜੇ ਲਾਵਾਰਸ ਦੀ ਹਾਲਤ ਵਿੱਚ ਘੁੰਮ ਰਹੀ ਸੀ, ਨੂੰ ਮੰਦ ਬੁੱਧੀ ਹਾਲਤ ਵਿੱਚ ਸਖੀ ਵਨ- ਸਟਾਪ ਸੈਂਟਰ ਸੰਗਰੂਰ ਵਿਖੇ ਦਾਖਲ ਕੀਤਾ ਉਸ ਤੋਂ ਬਾਅਦ ਇਸ ਨੂੰ ਸੈਂਟਰ ਪ੍ਰਬੰਧਕਾਂ ਵੱਲੋਂ ਇਹ ਦੱਸ ਕਿ ਕਮਲੇਸ਼ ਰਾਣੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਇਸ ਲਈ ਜਦੋਂ ਤੱਕ ਇਸ ਦੇ ਪਰਿਵਾਰ ਦਾ ਪਤਾ ਨਹੀਂ ਚਲਦਾ ਉਦੋਂ ਤੱਕ ਇਸ ਨੂੰ ਪਿੰਗਲਵਾੜਾ ਵਿਖੇ ਰੱਖ ਲਿਆ ਜਾਵੇ ਅਤੇ 24 ਅਪੈ੍ਰਲ 2025 ਨੂੰ ਪਿੰਗਲਵਾੜਾ ਵਿਖੇ ਦਾਖਲ ਕੀਤਾ ਗਿਆ | ਪਿੰਗਲਵਾੜਾ ਸਟਾਫ਼ ਅਤੇ ਡਾਕਟਰ ਸਾਹਿਬਾਨ ਵੱਲੋਂ ਕੀਤੇ ਇਲਾਜ ਅਤੇ ਕੀਤੀ ਸਾਂਭ ਸੰਭਾਲ ਦੇ ਸਦਕਾ ਠੀਕ ਹੋਣ ਤੇ ਇਸ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ | ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਨੇ ਦੱਸਿਆ ਕਿ ਤਕਰੀਬਨ ਸਾਲ ਬਾਅਦ ਮਨਦੀਪ ਕੌਰ ਵਿਰਕ ਸੀਨੀਅਰ ਕਾਂਸਟੇਬਲ ਪੰਜਾਬ ਪੁਲਿਸ ਸੰਗਰੂਰ ਦੇ ਵਿਸ਼ੇਸ਼ ਯਤਨਾਂ ਸਦਕਾ ਇਸ ਦੇ ਪਰਿਵਾਰ ਨਾਲ ਰਾਬਤਾ ਕਾਇਮ ਹੋਇਆ | ਜਿਸ ਅਨੁਸਾਰ ਲੜਕੀ ਦੇ ਪਿਤਾ ਮੁਨਸ਼ੀ ਰਾਮ ਅਤੇ ਭਰਾ ਰਵੀ ਕਾਂਤ ਸੰਗਰੂਰ ਸ਼ਾਖਾ ਵਿਖੇ ਆਏ ਅਤੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਦੇ ਨਿਰਦੇਸ਼ਾਂ ਤਹਿਤ ਇਸ ਲੜਕੀ ਦੀ ਘਰ ਵਾਪਸੀ ਹਰਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਪਿੰਗਲਵਾੜਾ ਤੋਂ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ ਅਕੋਈ, ਪ੍ਰੋ. ਮੇਜਰ ਸਿੰਘ ਧੂਰੀ, ਰਾਜ ਸਿੰਘ ਲੈਕਚਰਾਰ, ਗੁਰਮੇਲ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਈਸ਼ਰ ਪ੍ਰਕਾਸ਼ ਬੇਗੋਵਾਲ ਵਿਖੇ ਕਰਵਾਇਆ 8 ਰੋਜ਼ਾ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪੈਨਸ਼ਨਰਾਂ ਦਾ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ
Ad Position 24