23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁ: ਈਸ਼ਰ ਪ੍ਰਕਾਸ਼ ਬੇਗੋਵਾਲ ਵਿਖੇ ਕਰਵਾਇਆ 8 ਰੋਜ਼ਾ ਗੁਰਮਤਿ ਸਮਾਗਮ <br/>

Ad Position 21
No active advertisement
ਅਜੀਤ ਡੈਸਕ 06-03-2026
ਕੁੱਪ ਕਲਾਂ, 5 ਮਾਰਚ (ਸੁਖਜਿੰਦਰ ਸਿੰਘ ਝੱਲ)-ਗੁਰਦੁਆਰਾ ਈਸ਼ਰ ਪ੍ਰਕਾਸ਼ ਰਾੜਾ ਸਾਹਿਬ ਬੇਗੋਵਾਲ ਵਿਖੇ ਸ੍ਰੀ ਮਾਨ ਸੰਤ ਬਾਬਾ ਭਗਵਾਨ ਸਿੰਘ ਦੀ ਪ੍ਰੇਰਨਾ ਸਦਕਾ ਸੰਤ ਬਾਬਾ ਮਹਿੰਦਰ ਸਿੰਘ ਦੀ ਦੇਖ ਰੇਖ ਹੇਠ ਅੱਠ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸੰਤਾ ਮਹਾਂਪੁਰਖਾਂ ਅਤੇ ਕਥਾਵਾਚਕਾਂ ਤੋਂ ਇਲਾਵਾ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਇਕੱਠ ਜੁੜਿਆ | ਗੁਰਮਤਿ ਸਮਾਗਮ ਦੇ ਆਖਰੀ ਦਿਨ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਜੀ, ਗਿਆਨੀ ਜਸਵੰਤ ਸਿੰਘ, ਗਿਆਨੀ ਕੇਵਲ ਸਿੰਘ, ਭਾਈ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਗਤਾਂ ਨੂੰ ਬਾਣੀ, ਬਾਣੇ ਦੇ ਧਾਰਨੀ ਹੋਣ ਅਤੇ ਸਮਾਜਿਕ ਕੁਰਹਿਤਾਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ | ਇਸ ਮੌਕੇ ਗਿਆਨੀ ਤੇਜਵੀਰ ਸਿੰਘ, ਭਾਈ ਜਸਵੀਰ ਸਿੰਘ ਰੋਡੇ, ਗਿਆਨੀ ਗੁਰਵਿੰਦਰ ਸਿੰਘ, ਗਿਆਨੀ ਸਤਨਾਮ ਸਿੰਘ ਜੋਗੇਵਾਲ, ਸੰਤ ਬਾਬਾ ਅਨਹਦਰਾਜ ਸਿੰਘ, ਸੰਤ ਬਾਬਾ ਬਲਵੀਰ ਸਿੰਘ ਸੁਰਾਜਪੁਰ, ਸੰਤ ਬਾਬਾ ਮੋਹਣ ਸਿੰਘ ਬਾਰਨ ਵਾਲੇ, ਸੰਤ ਬਾਬਾ ਰੋਸਨ ਸਿੰਘ ਧਬਲਾਨ, ਭਾਈ ਅਮਰਜੀਤ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਕਥਾ ਵਾਚਕ ਭਾਈ ਵਿਸਾਲ ਸਿੰਘ ਨੇ ਵੀ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਗੁਰਮਤਿ ਸਮਾਗਮ ਦੌਰਾਨ ਅੰਮਿ੍ਤ ਸੰਚਾਰ ਕੀਤਾ ਗਿਆ ਜਿਸ ਵਿੱਚ ਅਨੇਕਾਂ ਸੰਗਤਾਂ ਨੇ ਖੰਡੇ ਬਾਟੇ ਦਾ ਅੰਮਿ੍ਤ ਛਕਿਆ | ਇਸ ਸਮਾਗਮ ਦੌਰਾਨ ਸੰਤ ਬਾਬਾ ਮਹਿੰਦਰ ਸਿੰਘ ਨੇ ਪਹੁੰਚੀਆਂ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਅਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਗੁਰਮੇਲ ਸਿੰਘ, ਭਾਈ ਬਲਜਿੰਦਰ ਸਿੰਘ ਸੁੱਖਾ, ਭਾਈ ਹਰਪ੍ਰੀਤ ਸਿੰਘ, ਭਾਈ ਜੱਸਾ ਸਿੰਘ, ਭਾਈ ਗੁਰਸ਼ਰਨ ਸਿੰਘ ਯੂ ਕੇ, ਭਾਈ ਕੁਲਜੀਤ ਸਿੰਘ ਯੂਕੇ, ਭਾਈ ਸੰਤੋਖ ਸਿੰਘ ਲੁਧਿਆਣਾ, ਭਾਈ ਕੁਲਵੰਤ ਸਿੰਘ, ਭਾਈ ਦਵਿੰਦਰ ਸਿੰਘ ਸ਼ੇਰਪੁਰ, ਡਾ ਗੁਰਦੀਪ ਸਿੰਘ ਡਾਂਗੋ, ਭਾਈ ਰਸਮੀਤ ਸਿੰਘ ਕਨੇਡਾ, ਬੀਬੀ ਸਤਵੰਤ ਕੌਰ, ਪਿ੍ੰਸੀਪਲ ਸੁਰਿੰਦਰ ਕੌਰ, ਸੇਰ ਸਿੰਘ ਭੁੱਟਾ, ਰਾਮਰਾਜ ਸਿੰਘ, ਗ੍ਰੰਥੀ ਰਮਨਦੀਪ ਸਿੰਘ, ਤੇਜ਼ੀ ਸਿੰਘ, ਗੁਰਜੀਤ ਸਿੰਘ ਬਾਠਾਂ, ਰਵੀ ਸਿੰਘ ਰੋਹੀੜਾ, ਸਰਪੰਚ ਅਵਤਾਰ ਸਿੰਘ ਬੇਗੋਵਾਲ, ਸਨੀ ਸਿੰਘ ਬਾਠਾਂ, ਅਰਸੀ ਬਾਠ, ਹਰਪਾਲ ਸਿੰਘ ਪਾਲੀ, ਹਰਵਿੰਦਰ ਸਿੰਘ ਕੁੱਪ, ਕਰਮ ਸਿੰਘ ਯੂਕੇ ਆਦਿ ਹਾਜ਼ਰ ਸਨ | ਗੁਰਮਤਿ ਸਮਾਗਮ

Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਦੌਰਾਨ ਨੰਬਰਦਾਰਾਂ ਨੇ ਵਿਚਾਰੇ ਮਸਲੇ <br/> ਅਗਲੀ ਖ਼ਬਰ ਮੰਦਬੁੱਧੀ ਮਰੀਜ਼ ਦੀ ਠੀਕ ਹੋਣ ਉਪਰੰਤ ਪਿੰਗਲਵਾੜਾ ਤੋਂ ਘਰ ਵਾਪਸੀ ਹੋਈ <br/>
Ad Position 24