24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਵੇਂ ਬਣੇ ਬਲਾਕ ਛਾਜਲੀ ਨੂੰ ਮਿਲੇ ਚੇਅਰਮੈਨ ਤੇ ਉਪ ਚੇਅਰਮੈਨ <br/>

Ad Position 21
No active advertisement
ਅਜੀਤ ਡੈਸਕ 06-03-2026
ਛਾਜਲੀ, 5 ਮਾਰਚ (ਅਜਾਇਬ ਸਿੰਘ ਨੀਲੋਵਾਲ) - ਦਿੜ੍ਹਬਾ ਹਲਕੇ ਦੇ ਨਵੇਂ ਬਣੇ ਬਲਾਕ ਛਾਜਲੀ ਵਿੱਚ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈ | ਇਸ ਮੌਕੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਰਣਜੀਤ ਸਿੰਘ ਉਗਰਾਹਾਂ (ਜੋਹਨ ਡੀਅਰ) ਨੂੰ ਸਰਵਸੰਮਤੀ ਨਾਲ ਚੇਅਰਮੈਨ ਨਿਯੁਕਤ ਕੀਤਾ ਗਿਆ, ਜਦਕਿ ਬਲਵੰਤ ਸਿੰਘ ਚੱਠਾ ਨੂੰ ਉਪ ਚੇਅਰਮੈਨ ਚੁਣਿਆ ਗਿਆ | ਚੋਣ ਪ੍ਰਕਿਰਿਆ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਿੱਥੇ ਸਾਰੇ ਮੈਂਬਰਾਂ ਨੇ ਭਾਗ ਲਿਆ | ਮੈਂਬਰਾਂ ਵੱਲੋਂ ਉਮੀਦ ਜਤਾਈ ਗਈ ਕਿ ਨਵੇਂ ਚੁਣੇ ਗਏ ਚੇਅਰਮੈਨ ਅਤੇ ਉਪ ਚੇਅਰਮੈਨ ਬਲਾਕ ਦੇ ਸਮੂਹ ਪਿੰਡਾਂ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰਨਗੇ | ਨਤੀਜਿਆਂ ਦੇ ਐਲਾਨ ਤੋਂ ਬਾਅਦ ਸਮਰਥਕਾਂ ਵੱਲੋਂ ਫੁੱਲਮਾਲਾਵਾਂ ਪਾ ਕੇ ਅਤੇ ਮਿਠਾਈ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਚੇਅਰਮੈਨ ਬਣਨ ਉਪਰੰਤ ਰਣਜੀਤ ਸਿੰਘ ਉਗਰਾਹਾਂ ਨੇ ਸਭ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਲਾਕ ਛਾਜਲੀ ਦੇ ਹਰ ਪਿੰਡ ਦੇ ਸਰਵਪੱਖੀ ਵਿਕਾਸ ਨੂੰ ਆਪਣੀ ਪਹਿਲ ਬਣਾਉਣਗੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਮਜ਼ਬੂਤ ਕਰਨ, ਵਿਕਾਸ ਕਾਰਜ ਤੇਜ਼ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ-ਸਿਰ ਹੱਲ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ | ਉਨ੍ਹਾਂ ਇਹ ਵੀ ਕਿਹਾ ਕਿ ਬਲਾਕ ਸੰਮਤੀ ਦੀਆਂ ਬੈਠਕਾਂ ਨਿਯਮਿਤ ਤੌਰ 'ਤੇ ਕਰਵਾਈਆਂ ਜਾਣਗੀਆਂ ਅਤੇ ਹਰ ਫ਼ੈਸਲਾ ਮੈਂਬਰਾਂ ਦੀ ਸਲਾਹ ਨਾਲ ਹੀ ਲਿਆ ਜਾਵੇਗਾ | ਉਪ ਚੇਅਰਮੈਨ ਬਲਵੰਤ ਸਿੰਘ ਚੱਠਾ ਨੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਨਿਭਰਤਾ ਨਾਲ ਨਿਭਾਉਣ ਦਾ ਵਚਨ ਦਿੱਤਾ | ਉਨ੍ਹਾਂ ਕਿਹਾ ਕਿ ਉਹ ਚੇਅਰਮੈਨ ਨਾਲ ਮਿਲ ਕੇ ਪਿੰਡਾਂ ਦੀਆਂ ਲੋੜਾਂ ਨੂੰ ਪਹਿਲ ਦੇਣਗੇ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ | ਇਸ ਮੌਕੇ ਇਲਾਕੇ ਦੇ ਕਈ ਸਰਪੰਚ ਅਤੇ ਪੰਚ ਮੌਜੂਦ ਰਹੇ | ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮਾਰਕੀਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਇੰਦਰਜੀਤ ਸਿੰਘ ਬਾਵਾ, ਸਰਪੰਚ ਗੁਰਬਿਆਸ ਸਿੰਘ, ਡਾ. ਜਗਰਾਜ ਸਿੰਘ, ਸਰਪੰਚ ਬਲਦੀਪ ਸਿੰਘ ਖੋਖਰ, ਅਵਤਾਰ ਸਿੰਘ ਤਾਰੀ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਉਗਰਾਹਾਂ, ਸਰਪੰਚ ਸਤਨਾਮ ਸਿੰਘ ਮੈਦੇਵਾਸ ਅਤੇ ਗੋਧੂ ਸਿੰਘ ਨੀਲੋਵਾਲ ਆਦਿ ਤੋਂ ਇਲਾਵਾ ਇਲਾਕੇ ਦੇ ਹੋਰ ਪੰਚਾਂ ਤੇ ਸਰਪੰਚਾਂ ਵੱਲੋਂ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ਵਿੱਚ ਧਾਂਧਲੀ ਦੇ ਦੋਸ਼ਾਂ ਹੇਠ ਬੀ.ਡੀ.ਪੀ.ਓ. ਅਤੇ ਵੀ.ਡੀ. ਓ. ਸਮੇਤ 12 ਉੱਤੇ ਮੁਕੱਦਮਾ ਦਰਜ, 3 ਅਧਿਕਾਰ... ਅਗਲੀ ਖ਼ਬਰ ਬਲਾਕ ਸੰਮਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਅਤੇ ਵਾਇਸ ਚੇਅਰਪਰਸਨ ਪਰਮਜੀਤ ਕੌਰ ਮੌੜਾਂ ਬਣੇ <br/>
Ad Position 24