24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਕਾਸ ਕਾਰਜਾਂ ਵਿੱਚ ਧਾਂਧਲੀ ਦੇ ਦੋਸ਼ਾਂ ਹੇਠ ਬੀ.ਡੀ.ਪੀ.ਓ. ਅਤੇ ਵੀ.ਡੀ. ਓ. ਸਮੇਤ 12 ਉੱਤੇ ਮੁਕੱਦਮਾ ਦਰਜ, 3 ਅਧਿਕਾਰੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਦਮਨਜੀਤ ਸਿੰਘ)-ਓਪਨ ਜਿਮ ਦੀ ਖ਼ਰੀਦ ਅਤੇ ਵਿਕਾਸ ਕਾਰਜਾਂ ਵਿੱਚ ਲੱਖਾਂ ਰੁਪਏ ਦੀ ਧਾਂਧਲੀ ਦੇ ਦੋਸ਼ਾਂ ਹੇਠ ਵਿਜੀਲੈਂਸ ਵਿਭਾਗ ਵੱਲੋਂ ਬੀ.ਡੀ.ਪੀ.ਓ. ਧੂਰੀ ਲੇਨਿਨ ਗਰਗ, ਵੀ.ਡੀ.ਓ. ਜਗਜੀਤ ਸਿੰਘ ਅਤੇ ਨੈਸ਼ਨਲ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਨੂੰ ਗਿ੍ਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੀ ਜਾਂਚ ਵਿੱਚ ਕੁੱਲ 12 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਰਹਿੰਦੇ 9 ਵਿਅਕਤੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ | ਜਾਂਚ ਦੌਰਾਨ ਸਾਹਮਣੇ ਆਇਆ ਕਿ ਸਰਕਾਰ ਵੱਲੋਂ ਓਪਨ ਜਿਮ ਖ਼ਰੀਦੇ ਗਏ ਸਨ ਪਰ ਬਲਾਕ ਧੂਰੀ ਦੇ 25 ਅਤੇ ਬਲਾਕ ਸ਼ੇਰਪੁਰ ਦੇ 6 ਪਿੰਡਾਂ ਵਿੱਚ ਓਪਨ ਜਿਮ ਦੀ ਖ਼ਰੀਦ ਨਿੱਜੀ ਇੰਡਸਟਰੀ ਤੋਂ ਕੀਤੀ ਗਈ ਸੀ | ਬੀ.ਡੀ.ਪੀ.ਓ. ਵੱਲੋਂ ਇੰਡਸਟਰੀ ਦੇ ਮਾਲਕ ਨਾਲ ਮਿਲ ਕੇ ਉਸ ਨੂੰ ਵਿੱਤੀ ਲਾਭ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਗਈ | ਬਲਾਕ ਧੂਰੀ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਸਕੱਤਰਾਂ 'ਤੇ ਦਬਾਅ ਪਾ ਕੇ 25 ਜਮਾਂ ਦੀ ਖ਼ਰੀਦ ਦੇ ਸਮੇਂ 3 ਲੱਖ 75 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ | ਮਨਪਸੰਦ ਫ਼ਰਮਾਂ ਤੋਂ ਜਿਮਾਂ ਦੀ ਖ਼ਰੀਦ ਕੀਤੀ ਗਈ ਅਤੇ ਉਨ੍ਹਾਂ ਦੀ ਪੇਮੈਂਟ ਕਲੀਅਰ ਕਰਨ ਦੇ ਬਦਲੇ ਰਿਸ਼ਵਤ ਲਈ ਗਈ | ਜਾਂਚ ਵਿੱਚ ਘਟੀਆ ਮੈਟੀਰੀਅਲ ਦੀ ਵਰਤੋਂ ਵੀ ਸਾਹਮਣੇ ਆਈ ਹੈ | ਵਿਜੀਲੈਂਸ ਨੇ ਬੀ.ਡੀ.ਪੀ.ਓ., ਵੀ.ਡੀ.ਓ. ਅਤੇ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਸਮੇਤ ਜੇ.ਈ ਜਤਿੰਦਰ ਸਿੰਘ, ਐਮ.ਈ ਇੰਦਰਜੀਤ ਸਿੰਘ, ਜੇ.ਈ ਨਿਖਿਲ ਕੁਮਾਰ, ਐਮ.ਈ ਅਮਰਤਪਾਲ ਸਿੰਘ, ਐਮ.ਈ ਜਵਾਹਰ ਸਾਗਰ, ਕਮਲਦੀਪ ਸਿੰਘ, ਗੁਰਲੇਨ ਸਿੰਘ, ਕੇਵਲ ਕਿ੍ਸ਼ਨ ਅਤੇ ਜਸਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਵਾਈ.ਐੱਸ. ਸਕੂਲ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਪ੍ਰੀਖਿਆ 'ਚ 24 ਸੋਨ ਤਗਮੇ ਜਿੱਤੇ <br/> ਅਗਲੀ ਖ਼ਬਰ ਨਵੇਂ ਬਣੇ ਬਲਾਕ ਛਾਜਲੀ ਨੂੰ ਮਿਲੇ ਚੇਅਰਮੈਨ ਤੇ ਉਪ ਚੇਅਰਮੈਨ <br/>
Ad Position 24