ਧੂਰੀ, 6 ਮਾਰਚ (ਲਖਵੀਰ ਸਿੰਘ ਧਾਂਦਰਾ)-ਨੰਬਰਦਾਰ ਯੂਨੀਅਨ ਧੂਰੀ ਦੀ ਮੀਟਿੰਗ ਪ੍ਰਧਾਨ ਕੇਸਰ ਸਿੰਘ ਜੱਖਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨੰਬਰਦਾਰਾ ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆ ਗਈਆ ਅਤੇ ਨੰਬਰਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਹੁਤ ਵਾਰ ਬੇਨਤੀ ਕੀਤੀ ਗਈ ਹੈ ਕਿ ਚੋਣ ਮੈਨੀਫੈਸਟ ਵਿਚ ਪਹਿਲਾਂ ਦੇ ਆਧਾਰ ਤੇ ਮੰਗਾਂ ਮੰਨੀਆਂ ਗਈਆਂ ਗਈਆਂ ਸਨ ਪ੍ਰੰਤੂ ਸਰਕਾਰ ਬਣੀ ਨੂੰ ਚਾਰ ਸਾਲ ਹੋਏ ਸਮਾਂ ਹੋ ਗਿਆ ਪ੍ਰੰਤੂ ਨੰਬਰਦਾਰਾਂ ਦੀ ਕੋਈ ਵੀ ਮੰਗ ਮੰਨੀ ਨਹੀਂ ਗਈ , ਜਿਸ ਕਾਰਨ ਨੰਬਰਦਾਰਾ ਭਾਈਚਾਰੇ ਵਿਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ , ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨੰਬਰਦਾਰ ਭਾਈਚਾਰੇ ਦੀਆਂ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣ | ਇਸ ਮੌਕੇ ਕੇਸਰ ਸਿੰਘ ਪ੍ਰਧਾਨ ਜੱਖਲਾ, ਜਸਪਾਲ ਸਿੰਘ ਕਾਂਝਲਾ, ਦਰਬਾਰਾ ਸਿੰਘ ਕਾਂਝਲਾ, ਵਰਿੰਦਰ ਸਿੰਘ ਭੁੱਲਰਹੇੜੀ, ਜੁਗਿੰਦਰ ਸਿੰਘ ਪਲਾਸੋਰ, ਪਰਮਜੀਤ ਸਿੰਘ ਸ਼ੇਰਪੁਰ ਸੋਢੀਆਂ, ਸੁਖਦੇਵ ਸਿੰਘ ਜਹਾਂਗੀਰ, ਪਰਮਜੀਤ ਸਿੰਘ ਭੁੱਲਰਹੇੜੀ, ਹਰਦੇਵ ਸਿੰਘ ਭੁੱਲਰਹੇੜੀ, ਗੁਰਪ੍ਰੀਤ ਸਿੰਘ ਦੁੱਲਾ, ਨਿਰਮਲ ਸਿੰਘ ਬੇਨੜਾ, ਹਰਦਿਆਲ ਸਿੰਘ ਮੀਰਹੇੜੀ, ਬਲਦੇਵ ਸਿੰਘ ਬੁਗਰਾ, ਅਮਰਜੀਤ ਕੌਰ ਦੁਲਾ, ਸੁਖਵਿੰਦਰ ਸਿੰਘ ਭਲਵਾਨ, ਮਲਕੀਤ ਸਿੰਘ ਕਹੇਰੂ, ਰਜਿੰਦਰ ਕੁਮਾਰ ਰਜਿੰਦਰਪੁਰੀ, ਕਰਨੈਲ ਸਿੰਘ ਹਰਚੰਦਪੁਰ, ਪਰਦਮਨ ਸਿੰਘ ਬਟੂਆ, ਅੰਮਿ੍ਤਪਾਲ ਬੇਲੇਵਾਲ, ਬਘੇਲ ਸਿੰਘ ਪਲਾਸੌਰ, ਅਮਰਜੀਤ ਸਿੰਘ ਹਸਨਪੁਰ, ਹਰਵਿੰਦਰ ਸਿੰਘ ਕਾਂਝਲਾ, ਕੁਲਦੀਪ ਸਿੰਘ ਕਾਂਝਲਾ, ਜਸਪਾਲ ਸਿੰਘ ਬਰੜਵਾਲ ਅਤੇ ਹੋਰ ਵੀ ਹਾਜ਼ਰ ਸਨ |