ਸਿੱਖ ਨੌਜਵਾਨ ਮੋਹਨਜੀਤ ਸਿੰਘ ਦੀ ਪੁਲਿਸ ਦੀ ਕੁੱਟਮਾਰ ਦਾ ਮਾਮਲਾ ਅਕਾਲ ਤਖ਼ਤ ’ਤੇ ਪੁੱਜਿਆ- ਵਿਨਰਜੀਤ ਸਿੰਘ ਖਡਿਆਲ
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਆਪਣੇ ਹਲਕੇ ਵਿੱਚ ਹੋਏ ਪ੍ਰੋਗਰਾਮ ਦੌਰਾਨ ਸਾਡੇ ਇੱਕ ਨੌਜਵਾਨ ਮੋਹਨਜੀਤ ਵੱਲੋਂ ਸਿਰਫ਼ ਇੱਕ ਸਾਧਾਰਨ ਝੰਡਾ ਦਿਖਾ ਕੇ ਨਸ਼ੇ ਵਿਰੁੱਧ ਰੋਸ ਜਤਾਉਣ ’ਤੇ ਸਰਕਾਰ ਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਕਾਲੇ ਦੌਰ ਵਾਲੇ ਪੁਲਿਸ ਦੇ ਅੰਨ੍ਹੇ ਕਾਨੂੰਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਐੱਸ.
ਵ
ਵਿਨਰਜੀਤ ਸਿੰਘ ਖਡਿਆਲ
06-09-2026
ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਆਪਣੇ ਹਲਕੇ ਵਿੱਚ ਹੋਏ ਪ੍ਰੋਗਰਾਮ ਦੌਰਾਨ ਸਾਡੇ ਇੱਕ ਨੌਜਵਾਨ ਮੋਹਨਜੀਤ ਵੱਲੋਂ ਸਿਰਫ਼ ਇੱਕ ਸਾਧਾਰਨ ਝੰਡਾ ਦਿਖਾ ਕੇ ਨਸ਼ੇ ਵਿਰੁੱਧ ਰੋਸ ਜਤਾਉਣ ’ਤੇ ਸਰਕਾਰ ਨੂੰ ਇੰਨਾ ਡਰ ਲੱਗਣ ਲੱਗ ਪਿਆ ਕਿ ਕਾਲੇ ਦੌਰ ਵਾਲੇ ਪੁਲਿਸ ਦੇ ਅੰਨ੍ਹੇ ਕਾਨੂੰਨ ਦੀ ਯਾਦ ਤਾਜ਼ਾ ਕਰਵਾ ਦਿੱਤੀ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਐੱਸ.ਐੱਸ.ਪੀ. ਸੰਗਰੂਰ ਨਾਲ ਗੱਲ ਕਰਕੇ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਇਸ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਹਮੇਸ਼ਾ ਸਿੱਖ ਵਿਰੋਧੀ ਸਾਬਤ ਹੋਏ ਹਨ ਅਤੇ ਇਸ ਸਾਰੀ ਘਟਨਾ, ਕੁੱਟਮਾਰ, ਹਸਪਤਾਲ ਵਿਚੋਂ ਮੋਹਨਜੀਤ ਨੂੰ ਬਾਹਰ ਕੱਢਣ, ਐੱਮ.ਐੱਲ.ਆਰ. ਨਾ ਕੱਟਣ ਦੇ ਦਬਾਅ ਅਤੇ ਪਿੰਡ ਵਿੱਚ ਵਿਰੋਧ ਕਰਨ ਵਾਲੇ ਲੋਕਾਂ ਨੂੰ ਘਰਾਂ ਅੰਦਰ ਨਜ਼ਰਬੰਦ ਕਰਨ ਵਿੱਚ ਆਮ ਆਦਮੀ ਪਾਰਟੀ ਦਾ ਪੂਰਾ ਹੱਥ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਪਿੰਡ ਸ਼ੇਰੋਂ ਸਮੇਤ ਸਮੁੱਚੀ ਸੰਗਤ ਪੂਰੀ ਤਰ੍ਹਾਂ ਮੋਹਨਜੀਤ ਦੇ ਨਾਲ ਖੜ੍ਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਇਸ ਧੱਕੇਸ਼ਾਹ ੀ ਅਤੇ ਬੇਅਦਬੀ ਵਿਰੁੱਧ ਅੰਤ ਤੱਕ ਡਟ ਕੇ ਲੜਾਈ ਲੜੀ ਜਾਵੇਗੀ।