ਅਣਅਧਿਕਾਰਤ ਪਾਰਕ ਕੀਤੇ ਵਾਹਨ ਟ੍ਰੈਫਿਕ ਪੁਲਿਸ ਨੇ ਚੁਕਵਾਏ
ਸੰਗਰੂਰ, 28 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਆਗਵਾਈ ਹੇਠ ਸਿਵਲ ਹਸਪਤਾਲ ਸੰਗਰੂਰ ਅਤੇ ਗਊਸ਼ਾਲਾ ਸੜਕ ਉੱਪਰ ਐੱਚ. ਡੀ.
ਸੰਗਰੂਰ, 28 ਅਕਤੂਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਆਗਵਾਈ ਹੇਠ ਸਿਵਲ ਹਸਪਤਾਲ ਸੰਗਰੂਰ ਅਤੇ ਗਊਸ਼ਾਲਾ ਸੜਕ ਉੱਪਰ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਹਰਵਾਰ ਆਵਾਜਾਈ ’ਚ ਵਿਘਨ ਪਾਉਂਦੇ ਵਾਹਨਾਂ ਰੇਹੜੀਆਂ ਨੂੰ ਚੁਕਵਾਇਆ ਗਿਆ । ਜਸਵਿੰਦਰ ਸਿੰਘ ਨੇ ਅਜੀਤ ਨਾਲ਼ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਬਾਹਰ ਰੇਹੜੀਆਂ ਅਣ-ਅਧਿਕਾਰਤ ਤੌਰ ’ਤੇ ਪਾਰਕ ਕੀਤੇ ਵਾਹਨ ਕੇਵਲ ਆਵਾਜਾਈ ’ਚ ਹੀ ਵਿਘਨ ਨਹੀਂ ਪਾ ਰਹੇ ਸਨ । ਬਲਕਿ ਐਮਰਜੈਂਸੀ ਸੇਵਾਵਾਂ ’ਚ ਵੀ ਮੁਸ਼ਕਿਲ ਖੜ੍ਹੀ ਕਰ ਰਹੇ ਸਨ । ਇਸੇ ਤਰ੍ਹਾਂ ਗਊਸ਼ਾਲਾ ਸੜਕ ’ਤੇ ਸਥਿਤ ਐੱਚ.ਡੀ.ਐੱਫ.ਸੀ. ਬੈਂਕ ਬਾਹਰ ਵੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਾਹਨ ਚਾਲਕਾਂ ਨੂੰ ਸਖ਼ਤ ਤਾੜਨਾ ਵੀ ਦਿੱਤੀ ਗਈ। ਜਸਵਿੰਦਰ ਸਿੰਘ ਨੇ ਸੰਗਰੂਰ ਦੇ ਸ਼ਹਿਰੀਆਂ ਤੋਂ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਹਿੱਤ ਉਹ ਆਪਣਾ ਬਣਦਾ ਯੋਗਦਾਨ ਦੇਣ ।