ਸਾਬਕਾ ਏ.ਡੀ.ਸੀ. ਭਗਵਾਨ ਸਿੰਘ ਸਿੱਧੂ ਦੇ ਸਵਰਗਵਾਸ ਹੋਣ ’ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਮੂਨਕ, 28 ਅਕਤੂਬਰ (ਪ੍ਰਵੀਨ ਮਦਾਨ)-ਸਾਬਕਾ ਏ. ਡੀ.
ਮੂਨਕ, 28 ਅਕਤੂਬਰ (ਪ੍ਰਵੀਨ ਮਦਾਨ)-ਸਾਬਕਾ ਏ.ਡੀ.ਸੀ. ਭਗਵਾਨ ਸਿੰਘ ਸਿੱਧੂ ਦੇ ਸਵਰਗਵਾਸ ਹੋਣ ’ਤੇ ਉੱਘੇ ਭਾਜਪਾ ਆਗੂ ਗਿਆਨੀ ਨਿਰੰਜਨ ਸਿੰਘ ਭੂਟਾਲ, ਸਾਬਕਾ ਏ.ਡੀ.ਸੀ. ਅਤੇ ਪੀ.ਪੀ.ਐੱਸ.ਸੀ. ਬੋਰਡ ਦੇ ਮੈਂਬਰ ਸੁਖਵੰਤ ਸਿੰਘ ਸਰਾਓ, ਸਾਬਕਾ ਏ.ਡੀ.ਸੀ. ਗੁਰਵਿੰਦਰ ਸਿੰਘ ਸਰਾਓ, ਜਗਤਾਰ ਸਿੰਘ ਮੰਗੀ ਪ੍ਰਧਾਨ ਸਹਿਕਾਰੀ ਸਭਾ ਮੂਨਕ-ਲਹਿਰਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿੱਧੂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸਿੰਘ ਸਿੱਧੂ ਦੇ ਸਵਰਗਵਾਸ ਹੋਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿੱਚ ਉਹ ਸਿੱਧੂ ਪਰਿਵਾਰ ਦੇ ਨਾਲ ਖੜ੍ਹੇ ਹਨ। ਸਮੂਹ ਆਗੂਆਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ। 28 ਐਸਐਨਜੀ42 ਸਾਬਕਾ ਏ.ਡੀ.ਸੀ. ਸਵ: ਭਗਵਾਨ ਸਿੰਘ ਸਿੱਧੂ।