28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਲੀਸ਼ੇਰ ਵਿਖੇ ਹੋਏ ਸੜਕ ਹਾਦਸੇ ਦੀ ਯਾਦ ’ਚ ਸ਼ਰਧਾਂਜ਼ਲੀ ਸਮਾਰੋਹ ਅਤੇ ਪਾਠ ਦਾ ਭੋਗ 30 ਨੂੰ

ਲ਼ਹਿਰਾਗਾਗਾ 28 ਅਕਤੂਬਰ (ਪ੍ਰਵੀਨ ਖੋਖਰ) – ਕੁੱਝ ਦਿਨ ਪਹਿਲਾਂ ਜਾਖਲ-ਲਹਿਰਾਗਾਗਾ ਸੜਕ ਤੇ ਪਿੰਡ ਚੋਟੀਆਂ ਨੇੜ੍ਹੇ ਇੱਕ ਸੜ੍ਹਕ ਹਾਦਸੇ ਵਿੱਚ ਪਿੰਡ ਅਲੀਸ਼ੇਰ ਦੇ 8 ਮ੍ਰਿਤਕ ਮਨਰੇਗਾ ਮਜ਼ਦੂਰਾਂ ਨਮਿਤ ਪਾਠ ਦਾ ਸਮੂਹਿਕ ਭੋਗ ਅਤੇ ਸ਼ਰਧਾਂਜ਼ਲੀ ਸਮਾਰੋਹ 30 ਅਕਤੂਬਰ (ਸ਼ੁੱਕਰਵਾਰ) ਨੂੰ ਪਿੰਡ ਦੇ ਸਟੇਡੀਅਮ ਵਿਖੇ ਹੋਵੇਗਾ । ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਕਰਮਜੀਤ ਕੌਰ ਸਪੁਤਨੀ ਜੱਗੀ ਸਿੰਘ, ਜੀਵਨ ਸਿੰਘ ਸਪੁੱਤਰ ਰਾਮਲਾਲ, ਨਿੱਕੀ ਸਪੁਤਨੀ ਹੰਸਾ ਰਾਮ, ਰਣਜੀਤ ਕੌਰ ਸੁਪਤਨੀ ਜਰਨੈਲ ਸਿੰਘ, ਰਾਣੀ ਕੌਰ ਸੁਪਤਨੀ ਤਰਸੇਮ ਸਿੰਘ ਅਤੇ ਦੇਸ਼ਰਾਜ ਸਿੰਘ ਸਪੁੱਤਰ ਰੱਤੀ ਰਾਮ, ਸਰਬਜੀਤ ਕੌਰ ਸਪੁਤਨੀ ਸੋਨੀ ਖਾਨ ਅਤੇ ਕਰਮਜੀਤ ਸੁਪਤਨੀ ਕਾਲਾ ਖਾਨ ਸਦੀਵੀਂ ਵਿਛੋੜਾ ਦੇ ਗਏ ਸਨ ।

Ad Position 21
No active advertisement
ਅਜੀਤ ਡੈਸਕ 29-10-2026
ਲ਼ਹਿਰਾਗਾਗਾ 28 ਅਕਤੂਬਰ (ਪ੍ਰਵੀਨ ਖੋਖਰ) – ਕੁੱਝ ਦਿਨ ਪਹਿਲਾਂ ਜਾਖਲ-ਲਹਿਰਾਗਾਗਾ ਸੜਕ ਤੇ ਪਿੰਡ ਚੋਟੀਆਂ ਨੇੜ੍ਹੇ ਇੱਕ ਸੜ੍ਹਕ ਹਾਦਸੇ ਵਿੱਚ ਪਿੰਡ ਅਲੀਸ਼ੇਰ ਦੇ 8 ਮ੍ਰਿਤਕ ਮਨਰੇਗਾ ਮਜ਼ਦੂਰਾਂ ਨਮਿਤ ਪਾਠ ਦਾ ਸਮੂਹਿਕ ਭੋਗ ਅਤੇ ਸ਼ਰਧਾਂਜ਼ਲੀ ਸਮਾਰੋਹ 30 ਅਕਤੂਬਰ (ਸ਼ੁੱਕਰਵਾਰ) ਨੂੰ ਪਿੰਡ ਦੇ ਸਟੇਡੀਅਮ ਵਿਖੇ ਹੋਵੇਗਾ । ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿੱਚ ਕਰਮਜੀਤ ਕੌਰ ਸਪੁਤਨੀ ਜੱਗੀ ਸਿੰਘ, ਜੀਵਨ ਸਿੰਘ ਸਪੁੱਤਰ ਰਾਮਲਾਲ, ਨਿੱਕੀ ਸਪੁਤਨੀ ਹੰਸਾ ਰਾਮ, ਰਣਜੀਤ ਕੌਰ ਸੁਪਤਨੀ ਜਰਨੈਲ ਸਿੰਘ, ਰਾਣੀ ਕੌਰ ਸੁਪਤਨੀ ਤਰਸੇਮ ਸਿੰਘ ਅਤੇ ਦੇਸ਼ਰਾਜ ਸਿੰਘ ਸਪੁੱਤਰ ਰੱਤੀ ਰਾਮ, ਸਰਬਜੀਤ ਕੌਰ ਸਪੁਤਨੀ ਸੋਨੀ ਖਾਨ ਅਤੇ ਕਰਮਜੀਤ ਸੁਪਤਨੀ ਕਾਲਾ ਖਾਨ ਸਦੀਵੀਂ ਵਿਛੋੜਾ ਦੇ ਗਏ ਸਨ । ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਮ੍ਰਿਤਕਾਂ ਨਮਿਤ ਪਾਠ ਦੇ ਭੋਗ ਅਤੇ ਸ਼ਰਧਾਂਜ਼ਲੀ ਸਮਾਰੋਹ ਸੰਬੰਧੀ ਜੋ ਵੀ ਖਰਚਾ ਹੋਵੇਗਾ, ਉਹ ਪਿੰਡ ਅਲੀਸ਼ੇਰ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਲੋਂ ਇਨਸਾਫ਼ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਇੰਸਪੈਕਟਰ ਅਮਰਜੀਤ ਸਿੰਘ, ਲਛਮਣ ਸਿੰਘ ਅਲੀਸ਼ੇਰ, ਸੁਰਿੰਦਰ ਸਿੰਘ ਤੋਂ ਇਲਾਵਾ ਇੰਨਸਾਫ਼ ਕਮੇਟੀ ਦੇ ਜਗਜੀਤ ਸਿੰਘ ਭੁਟਾਲ, ਮੁਕੇਸ਼ ਮਲੌਦ, ਬਿੱਕਰ ਹਥੌਆ ਅਤੇ ਜਗਦੀਸ਼ ਪਾਪੜ੍ਹਾ ਨੇ ਦੱਸਿਆ ਕਿ ਇਸ ਸ਼ਰਧਾਂਜ਼ਲੀ ਸਮਾਰੋਹ ਸਬੰਧੀ ਤਿਆਰੀਆਂ ਅਤੇ ਪ੍ਰਬੰਧ ਸਬੰਧੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਕਮਲ ਧਾਲੀਵਾਲ ਵਲੋਂ ਸਰਕਾਰ ਖ਼ਿਲਾਫ਼ ਕਾਂਗਰਸ ਦੇ ਰੋਸ ਪ੍ਰਦਰਸ਼ਨ ’ਚ ਸ਼ਮੂਲੀਅਤ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਨੂੰ ਰੋਕਣ ਲਈ ਸ਼ੱਕੀ ਵਾਹਨਾਂ ਦੀ ਜਾਂਚ
Ad Position 24