12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੰਗਰੂਰ ਵਿਚ ਲੱਗੇ ਗੰਦਗੀ ਦੇ ਢੇਰ ਨਾ ਚੁਕਵਾਏ ਤਾਂ ਸ਼ਹਿਰ ਦੀ ਮੁੱਖ ਸੜਕ 'ਤੇ ਦੇਵਾਂਗੇ ਧਰਨਾ-ਹਰਪਾਲ ਸੋਨੰੂ <br/>

Ad Position 21
No active advertisement
ਭੱਲਾ ਸਟਰੀਟ ਵਿਚ ਲੱਗੇ ਗੰਦਗੀ ਦੇ ਢੇਰ ਦਿਖਾਉਂਦੇ ਹੋਏ ਹਰਪਾਲ ਸਿੰਘ ਸੋਨੂੰ ਅਤੇ ਹੋਰ ਦੁਕਾਨਦਾਰ | ਤਸਵੀਰ: ਮੁਕੇਸ਼ ਕੁਮਾਰ <br/> 10-03-2026
ਸੰਗਰੂਰ, 9 ਮਾਰਚ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਪੰਜਾਬ ਕਾਂਗਰਸ ਦੇ ਓ.ਬੀ.ਸੀ. ਸੈੱਲ ਦੇ ਵਾਇਸ ਚੇਅਰਮੈਨ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਸੰਗਰੂਰ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਇਸ ਗੱਲ ਦਾ ਪ੍ਰਤੀਕ ਹਨ ਕਿ ਆਪ ਸਰਕਾਰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਚ ਵੀ ਜਨਤਕ ਸਹੂਲਤਾਂ ਦੇਣ ਤੋਂ ਵਾਂਝੀ ਹੈ | ਵਾਰਡ ਨੰ. 13 ਭੱਲਾ ਸਟਰੀਟ ਦੇ ਦੁਕਾਨਦਾਰਾਂ ਵਸਨੀਕਾਂ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਸੋਨੂ ਨੇ ਕਿਹਾ ਕਿ ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਸੰਗਰੂਰ ਵਾਸੀ ਬੇਹੱਦ ਪ੍ਰੇਸ਼ਾਨ ਹਨ | ਨਗਰ ਕੌਂਸਲ ਸੰਗਰੂਰ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਭੱਲਾ ਸਟਰੀਟ ਸਮੇਤ ਸ਼ਹਿਰ ਦੇ ਹੋਰ ਜਨਤਕ ਥਾਵਾਂ ਉੱਤੇ ਲੱਗੇ ਕੂੜੇ ਦੇ ਢੇਰਾਂ ਨੂੰ ਜੇ ਜਲਦ ਨਾ ਚੁੱਕਿਆਂ ਗਿਆ ਤਾਂ ਉਹ ਸ਼ਹਿਰ ਦੀ ਮੁੱਖ ਸੜਕ ਉੱਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ | ਉਨ੍ਹਾਂ ਇਹ ਵੀ ਸ਼ੰਕਾ ਜਤਾਈ ਕਿ ਗਰਮੀ ਦੇ ਸ਼ੁਰੂ ਹੋਏ ਸੀਜ਼ਨ ਨਾਲ ਇਹ ਗੰਦਗੀ ਦੇ ਢੇਰ ਸ਼ਹਿਰ ਵਿਚ ਡੇਗੂ, ਮਲੇਰੀਆਂ ਤੋਂ ਇਲਾਵਾ ਹੋਰ ਭਿਆਨਕ ਬਿਮਾਰੀਆਂ ਫ਼ੇਲ੍ਹ ਸਕਦੀ ਹੈ, ਇਸ ਲਈ ਜਲਦ ਕੂੜੇ ਢੇਰਾਂ ਦਾ ਨਿਪਟਾਰਾ ਕੀਤਾ ਜਾਵੇ | ਇਸ ਮੌਕੇ ਰਾਜ ਕੁਮਾਰ, ਸੁਰਿੰਦਰ ਮੰਡੇਰਾ ਪੰਜਾਬ ਡਰਾਇਕਲੀਲਜ, ਨੰਦ ਲਾਲ ਗਰੋਵਰ, ਮੰਗਤ ਰਾਏ, ਮੋਹਨ ਸਿੰਘ ਪੇਂਟਰ, ਏ.ਪੀ. ਮਲਿਕ, ਵਿਜੈ ਕੁਮਾਰ ਬੰਟੀ, ਐਨ.ਕੇ. ਟੇਲਰ, ਕਮਲ ਬੂਟ ਹਾਊਸ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦਾ ਬਜਟ ਲੋਕ ਵਿਰੋਧੀ–ਵੀਰ ਅਗਲੀ ਖ਼ਬਰ ਰੋਟਰੀ ਕਲੱਬ ਸੰਗਰੂਰ ਰੋਆਇਲ ਵਲੋਂ ਲਗਾਏ ਕੈਂਪ ਵਿੱਚ 550 ਮਰੀਜ਼ਾਂ ਦੀ ਕੀਤੀ ਜਾਂਚ <br/>
Ad Position 24