ਸੰਗਰੂਰ, 9 ਮਾਰਚ (ਧੀਰਜ ਪਸ਼ੋਰੀਆ)-ਸਵ: ਡਾ. ਸੁਰਿੰਦਰ ਕੁਮਾਰ ਜੈਨ ਅਤੇ ਸਵ: ਸ੍ਰੀਮਤੀ ਤਿ੍ਪਤਾ ਜੈਨ ਦੀ ਯਾਦ ਵਿੱਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਾਲਾ ਵਿਖੇ ਬਨਾਵਟੀ ਅੰਗਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿੱਚ 550 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕਲੱਬ ਦੇ ਚੇਅਰਮੈਨ ਰੂਪਮ ਜੈਨ, ਪ੍ਰਧਾਨ ਡੀਪੀ ਸਿੰਘ ਅਤੇ ਚਾਰਟਰ ਪ੍ਰਧਾਨ ਰਾਜੀਵ ਜੈਨ ਨੇ ਦੱਸਿਆ ਕਿ 200 ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਈਆਂ ਗਈਆਂ ਜਦੋਂ ਕਿ 100 ਦੇ ਕਰੀਬ ਵਿਅਕਤੀਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ ਲਗਾਉਣ ਲਈ ਬੱਸ ਰਾਹੀਂ ਅੰਬਾਲਾ ਲਿਜਾਇਆ ਜਾਵੇਗਾ | ਕੈਂਪ ਦੌਰਾਨ ਜ਼ਰੂਰਤਮੰਦ ਵਿਅਕਤੀਆਂ ਨੂੰ 07 ਟਰਾਈਸਾਈਕਲ ਅਤੇ 10 ਵਹੀਲ ਚੇਅਰ ਵੀ ਦਿੱਤੀਆਂ ਗਈਆਂ | ਕਈ ਜ਼ਰੂਰਤਮੰਦ ਵਿਅਕਤੀਆਂ ਨੂੰ ਫੌਹੜੀਆਂ, ਕਲਿੱਪਰ, ਖੁੂੰਡੀਆਂ ਦਿੱਤੀਆਂ ਗਈਆਂ | ਉਨ੍ਹਾਂ ਹੋਰ ਦੱਸਿਆ ਕਿ 50 ਦੇ ਕਰੀਬ ਵਿਅਕਤੀ ਜਿਨ੍ਹਾਂ ਦੇ ਬਨਾਵਟੀ ਅੰਗ ਲੱਗਣੇ ਹਨ ਉਨ੍ਹਾਂ ਦਾ ਨਾਪ ਲੈ ਲਿਆ ਗਿਆ ਹੈ, 15 ਦਿਨਾਂ ਬਾਅਦ ਅੰਬਾਲੇ ਤੋਂ ਬਨਾਵਟੀ ਅੰਗਾਂ ਦੇ ਸੰਗਰੂਰ ਪੁੱਜਣ ਤੇ ਜ਼ਰੂਰਤਮੰਦਾਂ ਦੇ ਲਗਾ ਦਿੱਤੇ ਜਾਣਗੇ | ਬਰਨਾਲਾ ਤੋਂ ਪੁੱਜੇ ਡਾ ਗਗਨਦੀਪ ਸਿੰਘ (ਈ.ਐਨ.ਟੀ. ਮਾਹਿਰ) ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ | ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਕਲੱਬ ਦੇ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਪੀਯੂਸ਼ ਬਾਂਸਲ, ਐਮਪੀ ਸਿੰਘ, ਯਸਪਾਲ ਖੁਰਾਣਾ, ਸੰਜੇ ਭੱਲਾ, ਰਾਕੇਸ ਸਿੰਗਲਾ, ਅਰਵਿੰਦ ਕੁਮਾਰ, ਸੰਜੇ ਸ਼ਰਮਾ, ਰਾਜੇਸ਼ ਅਗਰਵਾਲ, ਡਾ ਨਿਸਾਂਤ, ਡਾ. ਕਿ੍ਸ਼ਨ ਅਗਰਵਾਲ ਅਤੇ ਹੋਰ ਮੌਜੂਦ ਸਨ |