ਸੰਗਰੂਰ, 10 ਮਾਰਚ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਤਹਿਸੀਲ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ 'ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਸਏਸ਼ਨ ਦਾ ਵਫਦ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਸੰਗਰੂਰ ਦੇ ਨਵੇਂ ਆਏ ਐਸ.ਡੀ.ਐਮ ਸ੍ਰੀ ਸਤੀਸ਼ ਚੰਦਰ ਪੀ.ਸੀ.ਐਸ. ਨੂੰ ਉਨ੍ਹਾਂ ਦੇ ਦਫਤਰ ਤਹਿਸੀਲ ਕੰਪਲੈਕਸ ਵਿਖੇ ਮਿਲਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਵਫਦ 'ਚ ਐਸੋਸੀਸਏਸ਼ਨ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਜਸਬੀਰ ਸਿੰਘ ਖਾਲਸਾ, ਕਿਸ਼ੌਰੀ ਲਾਲ, ਮੁੱਖ ਸਲਾਹਕਾਰ ਆਰਐਲ ਪਾਂਧੀ, ਮੀਤ ਪ੍ਰਧਾਨ ਰਜਿੰਦਰ ਸਿੰਘ ਤੱਗੜ (ਚੰਗਾਲ), ਰਜਿੰਦਰ ਗੋਇਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਸਕੱਤਰ ਅਸ਼ੋਕ ਡੱਲਾ, ਆਰਗੇਨਾਈਜੇਸ਼ਨ ਸਕੱਤਰ ਰਾਜ ਕੁਮਾਰ ਬਾਂਸਲ, ਅਸ਼ੋਕ ਕੁਮਾਰ ਸ਼ਰਮਾ, ਮੀਤ ਪ੍ਰਧਾਨ ਰਜਿੰਦਰ ਗੋਇਲ, ਵੈਦ ਹਾਕਮ ਸਿੰਘ, ਮਹੇਸ਼ ਜੌਹਰ, ਹਰਚਰਨ ਸਿੰਘ ਆਦਿ ਮੌਜੂਦ ਸਨ |