ਧੂਰੀ, 10 ਮਾਰਚ (ਲਖਵੀਰ ਸਿੰਘ ਧਾਂਦਰਾ) - ਆਸਟੇ੍ਰਲੀਆ ਤੋਂ ਆਈ ਨਿਵੇਸ਼ ਅਤੇ ਇਨੋਵੇਸ਼ਨ ਡੈਲੀਗੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸਿੱਖਿਆ, ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਸਹਿਯੋਗ ਦੇ ਮੌਕਿਆਂ 'ਤੇ ਚਰਚਾ ਕੀਤੀ ਗਈ, ਡੈਲੀਗੇਸ਼ਨ ਵਿੱਚ ਪ੍ਰੋਫੈਸਰ ਬਰਨਾਰਡ ਮਾਲਿਕ, ਪ੍ਰੈਜ਼ੀਡੈਂਟ ਲੀਡਰਜ਼ ਇੰਸਟੀਚਿਊਟ ਆਸਟੇ੍ਰਲੀਆ ਅਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਲਈ ਸਿੱਖਿਆ, ਵਪਾਰ ਅਤੇ ਨਿਵੇਸ਼ ਦੇ ਵਿਸ਼ੇਸ਼ ਦੂਤ, ਮਨਮੋਹਨ ਸਿੰਘ, ਫਾਊਾਡਰ ਏਸ਼ੀਆ-ਪੈਸਿਫਿਕ ਇਨਵੈਸਟਮੈਂਟ ਅਲਾਇੰਸ, ਡਾ. ਮਾਰਕ ਰਾਬਿਨਸਨ, ਸਾਬਕਾ ਸੰਸਦ ਮੈਂਬਰ ਅਤੇ ਡਾਇਰੈਕਟਰ ਰਾਬਿਨਸਨ ਗੋਲਡ, ਪਾਸਟਰ ਕਿ੍ਸ ਐਟਨ, ਡਾਇਰੈਕਟਰ ਫੇਵਰ ਫਾਊਾਡੇਸ਼ਨ (ਇੱਕ ਅੰਤਰਰਾਸ਼ਟਰੀ ਚੈਰੀਟੇਬਲ ਸੰਸਥਾ ਜੋ ਸਿੱਖਿਆ ਨੂੰ ਸਮਰਪਿਤ ਹੈ ਅਤੇ ਮਿਸਟਰ ਪੀਟਰ ਓ'ਕੈਲਾਘਨ, ਪਾਰਟਨਰ ਐਮਐਸਆਈ ਟੇਲਰ ਵੈਲਥ ਮੈਨੇਜਮੈਂਟ ਸ਼ਾਮਲ ਸਨ | ਇਸ ਮੀਟਿੰਗ ਦਾ ਕੇਂਦਰ ਭਾਰਤ-ਆਸਟੇ੍ਰਲੀਆ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਵਿੱਚ ਨਿਵੇਸ਼ ਅਤੇ ਸਿੱਖਿਆ ਦੇ ਵਿਕਾਸ ਲਈ ਨਵੀਆਂ ਪਹਲਾਂ ਦੀ ਖੋਜ ਕਰਨਾ ਸੀ | ਡੈਲੀਗੇਸ਼ਨ ਨੇ ਪੰਜਾਬ ਵਿੱਚ ਅੰਤਰਰਾਸ਼ਟਰੀ ਮਿਆਰ ਦੀ ਯੂਨੀਵਰਸਿਟੀ ਸਥਾਪਿਤ ਕਰਨ ਪ੍ਰਸਤਾਵ ਰੱਖਿਆ | ਇਹ ਯੂਨੀਵਰਸਿਟੀ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗੀ ਅਤੇ ਪੰਜਾਬ ਦੇ ਵਿਦਿਆਰਥੀਆਂ ਦੀ ਵਿਦੇਸ਼ਾਂ ਵੱਲ ਹੋ ਰਹੀ ਮਾਈਗਰੇਸ਼ਨ ਨੂੰ ਘਟਾਉਣ ਵਿੱਚ ਮਦਦ ਕਰੇਗੀ |