ਮੂਲੋਵਾਲ, 10 ਮਾਰਚ (ਰਤਨ ਸਿੰਘ ਭੰਡਾਰੀ) - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੀ ਮੀਟਿੰਗ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਇੰਦਰ ਸਿੰਘ ਜਰਨਲ ਸਕੱਤਰ ਹੰਸ ਰਾਜ ਦੀਦਾਰਗੜ੍ਹ, ਗੁਰਜੰਟ ਸਿੰਘ ਬੁਗਰਾ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਅਪਣਾਏ ਅੜੀਅਲ ਰਵਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਅਨੁਸਾਰ ਠੇਕਾ ਕਰਮਚਾਰੀਆਂ ਆਊਟਸੋਰਸਿਜ, ਆਂਗਣਵਾੜੀ ਵਰਕਰਾਂ,ਮਿਡਮੀਲ ਵਰਕਰ, ਸਕੀਮ ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ 2004 ਤੋ ਬਾਅਦ ਭਰਤੀ ਮੁਲਾਜ਼ਮਾਂ ਤੇ ਤੁਰੰਤ ਲਾਗੂ ਕੀਤੀ ਜਾਵੇ , ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਕੱਚੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖ਼ਾਹ 26000 ਰੁਪਏ ਲਾਗੂ ਕੀਤੀ ਜਾਵੇ, ਮੁਲਾਜ਼ਮਾਂ ਤੇ ਲਾਇਆ 200 ਰੁਪਏ ਟੈਕਸ ਬੰਦ ਕੀਤਾ ਜਾਵੇ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿਚ ਚੇਅਰਮੈਨ ਗੁਰਜੰਟ ਸਿੰਘ ਬੁਗਰਾ ਪ੍ਰਧਾਨ ਨਰੈਣ ਦੱਤ ਸ਼ਰਮਾ, ਮੀਤ ਪ੍ਰਧਾਨ ਸੰਜੀਵ ਕੁਮਾਰ, ਸਕੱਤਰ ਹਰਬੰਸ ਸਿੰਘ, ਪੈ੍ਰਸ ਸਕੱਤਰ ਦੀਪਕ ਕੁਮਾਰ, ਖ਼ਜ਼ਾਨਚੀ ਰਾਮ ਆਸਰਾ, ਸਹਾਇਕ ਖ਼ਜ਼ਾਨਚੀ ਦੀਪੂ ਰਾਣੀ, ਮੈਂਬਰ ਅਮਰਿੰਦਰ ਸਿੰਘ ਗੋਗੀ, ਵਿੱਕੀ ਆਦਿ ਚੁਣੇ ਗਏ ਆਗੂਆਂ ਨੇ ਕਿਹਾ ਕਿ 11ਮਾਰਚ ਨੂੰ ਸਾਂਝੇ ਮੁਲਾਜ਼ਮ ਪੈਨਸ਼ਨਰ ਫ਼ਰੰਟ ਵੱਲੋਂ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਜਾਣਗੇ |