ਸੰਗਰੂਰ, 10 ਮਾਰਚ (ਚੌਧਰੀ ਨੰਦ ਲਾਲ ਗਾਂਧੀ) - ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਇੰਟਰਨੈਸ਼ਨਲ ਨੈਚੁਰੋਪੈਥੀ ਆਰਗੇਨਾਈਜ਼ੇਸ਼ਨ ਵਲੋਂ Tਸਿਹਤਮੰਦ ਅਤੇ ਵਿਕਾਸਸ਼ੀਲ ਦੇਸ਼ ਲਈ ਅÏਰਤਾਂ ਦਾ ਯੋਗਦਾਨU ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਆਨਲਾਈਨ ਵੈਬੀਨਾਰ ਦਾ ਸਫਲ ਆਯੋਜਨ ਕੀਤਾ ਗਿਆ | ਇਹ ਵੈਬੀਨਾਰ ਪ੍ਰਸਿੱਧ ਸਮਾਜ ਸੇਵੀ ਅਤੇ ਆਈਐਨਓ ਦੇ ਸੰਸਥਾਪਕ ਪਦਮਸ਼੍ਰੀ ਸ਼੍ਰੀ ਜੈ ਪ੍ਰਕਾਸ਼ ਅਗਰਵਾਲ ਦੀ ਪੇ੍ਰਰਨਾ ਨਾਲ ਆਯੋਜਿਤ ਕੀਤਾ ਗਿਆ ਅਤੇ ਇਸ ਦੀ ਪ੍ਰਧਾਨਗੀ ਆਈਐਨਓ ਦੇ ਰਾਸ਼ਟਰੀ ਪ੍ਰਧਾਨ ਡਾ. ਅਨੰਤ ਬਿਰਾਦਰ ਨੇ ਕੀਤੀ | ਇਸ ਵੈਬੀਨਾਰ ਦੇ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਆਯੂਸ਼ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਰਹੇ | ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਜੇ ਮਹਿਲਾਵਾਂ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਤਾਂ ਪਰਿਵਾਰ ਅਤੇ ਸਮਾਜ ਦੋਵੇਂ ਮਜ਼ਬੂਤ ਬਣਦੇ ਹਨ | ਉਨ੍ਹਾਂ ਨੇ ਯੋਗਾ, ਆਯੁਰਵੇਦ ਅਤੇ ਨੈਚੁਰੋਪੈਥੀ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿਰਾਸਤ ਹੈ, ਜਿਸ ਨੰੂ ਅਪਣਾ ਕੇ ਲੋਕ ਕਈ ਜੀਵਨਸ਼ੈਲੀ ਸੰਬੰਧੀ ਬਿਮਾਰੀਆਂ ਤੋਂ ਬਚ ਸਕਦੇ ਹਨ | ਇਸ ਮੌਕੇ ਪੰਜਾਬ ਤੋਂ ਵੈਬੀਨਾਰ ਵਿਚ ਸ਼ਿਰਕਤ ਕਰਨ ਵਾਲੇ ਰਾਜ ਪੁਰਸਕਾਰ ਅਤੇ ਧਨਵੰਤਰੀ ਐਵਾਰਡ ਨਾਲ ਸਨਮਾਨਿਤ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਕਿਹਾ ਕਿ ਮਹਿਲਾਵਾਂ ਪਰਿਵਾਰ ਅਤੇ ਸਮਾਜ ਦੀ ਧੁਰੀ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸਿਹਤ ਦੀ ਸੰਭਾਲ ਕਰਨਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਮਹਿਲਾਵਾਂ ਨੂੰ ਯੋਗਾ, ਪ੍ਰਾਣਾਯਾਮ, ਸੰਤੁਲਿਤ ਆਹਾਰ ਅਤੇ ਕੁਦਰਤੀ ਜੀਵਨਸ਼ੈਲੀ ਨੂੰ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਸਕਣ | ਉਨ੍ਹਾਂ ਦੇ ਨਾਲ ਪੰਜਾਬ ਤੋਂ ਡਾ. ਅਮਿਤ ਆਹੂਜਾ ਅਤੇ ਡਾ. ਕਮਲਜੀਤ ਸਿੰਘ ਭੋਗਲ ਨੇ ਵੀ ਵੈਬੀਨਾਰ ਵਿਚ ਭਾਗ ਲਿਆ ਅਤੇ ਮਹਿਲਾਵਾਂ ਦੀ ਸਿਹਤ ਸੰਭਾਲ ਵਿਚ ਯੋਗਾ ਅਤੇ ਨੈਚੁਰੋਪੈਥੀ ਦੀ ਮਹੱਤਤਾ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ | ਵੈਬੀਨਾਰ ਦੌਰਾਨ ਦੇਸ਼ ਅਤੇ ਵਿਦੇਸ਼ ਦੇ ਕਈ ਪ੍ਰਸਿੱਧ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਇਨ੍ਹਾਂ ਵਿਚ ਹਰਿਆਣਾ ਦੀ ਸਾਬਕਾ ਡਾਇਰੈਕਟਰ ਆਯੂਰਵੇਦਾ ਡਾ. ਸੰਗੀਤਾ ਨਹਿਰਾ, ਆਈਐਨਓ ਵੁਮੈਨ ਫੋਰਮ ਦੀ ਰਾਸ਼ਟਰੀ ਪ੍ਰਧਾਨ ਡਾ. ਵਿਜੇਤਾ ਆਰੀਆ ਅਤੇ ਹੋਰ ਕਈ ਸਿਹਤ ਮਾਹਿਰ ਸ਼ਾਮਲ ਸਨ | ਉਨ੍ਹਾਂ ਨੇ ਮਹਿਲਾਵਾਂ ਦੀ ਸਿਹਤ, ਪੋਸ਼ਣ, ਮਾਨਸਿਕ ਤੰਦਰੁਸਤੀ ਅਤੇ ਸਮਾਜਿਕ ਵਿਕਾਸ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਸਿਹਤਮੰਦ ਮਹਿਲਾ ਹੀ ਸਿਹਤਮੰਦ ਪਰਿਵਾਰ ਅਤੇ ਸਮਾਜ ਦੀ ਬੁਨਿਆਦ ਬਣਦੀ ਹੈ | ਇਸ ਵੈਬੀਨਾਰ ਦੇ ਸੰਚਾਲਨ ਅਤੇ ਪ੍ਰਬੰਧ ਵਿਚ ਆਈਐਨਓ ਦੇ ਸੰਯੁਕਤ ਸਕੱਤਰ ਸ਼੍ਰੀ ਤਰਿਭੁਵਨ ਸਿੰਘ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਵੈਬੀਨਾਰ ਲੋਕਾਂ ਵਿਚ ਸਿਹਤਮੰਦ ਜੀਵਨਸ਼ੈਲੀ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ ਅਤੇ ਯੋਗਾ ਤੇ ਨੈਚੁਰੋਪੈਥੀ ਨੂੰ ਵਿਸ਼ਵ ਪੱਧਰ 'ਤੇ ਪ੍ਰਚਾਰਤ ਕਰਨ ਵਿਚ ਮਹੱਤਵਪੂਰਨ ਸਾਬਤ ਹੋ ਰਹੇ ਹਨ | ਵੈਬੀਨਾਰ ਵਿਚ ਇੰਗਲੈਂਡ, ਮੌਰੀਸ਼ਸ, ਥਾਈਲੈਂਡ, ਨਾਈਜੀਰੀਆ, ਅਰਮੀਨੀਆ ਅਤੇ ਉੱਤਰੀ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ ਅਤੇ ਯੋਗਾ ਅਤੇ ਨੈਚੁਰੋਪੈਥੀ ਦੇ ਅੰਤਰਰਾਸ਼ਟਰੀ ਪੱਧਰ 'ਤੇ ਵਧ ਰਹੇ ਪ੍ਰਭਾਵ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ | ਵਿਦਵਾਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਹਿਲਾਵਾਂ ਨੂੰ ਸਿਹਤ ਸੰਬੰਧੀ ਸਹੀ ਜਾਣਕਾਰੀ ਅਤੇ ਜਾਗਰੂਕਤਾ ਦੇਣ ਨਾਲ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਏ ਜਾ ਸਕਦੇ ਹਨ | ਅੰਤ ਵਿਚ ਆਯੋਜਕਾਂ ਵਲੋਂ ਸਭ ਵਿਦਵਾਨਾਂ, ਭਾਗੀਦਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਜਤਾਇਆ ਗਿਆ |