ਸੰਗਰੂਰ, 10 ਮਾਰਚ (ਸੁਖਵਿੰਦਰ ਸਿੰਘ ਫੁੱਲ) - ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਾਹਿਤ ਅਕੈਡਮੀ, ਲੁਧਿਆਣਾ ਦੀ 15 ਮਾਰਚ ਨੂੰ ਪ੍ਰਧਾਨ ਦੀ ਸੀਟ 'ਤੇ ਹੋਣ ਵਾਲੀ ਚੋਣ ਲਈ ਡਾ. ਸਰਬਜੀਤ ਸਿੰਘ ਹੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਉਮੀਦਵਾਰ ਹਨ | ਤਿੰਨ ਧਿਰਾਂ ਡਾ. ਸਿਰਸਾ, ਡਾ. ਗਿੱਲ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਮਿਲ ਕੇ ਸਾਂਝਾ ਪੈਨਲ ਚੋਣ ਲਈ ਤਿਆਰ ਕੀਤਾ ਸੀ, ਜਿਸ ਵਿੱਚ ਡਾ. ਸਰਬਜੀਤ ਸਿੰਘ ਪ੍ਰਧਾਨਗੀ ਲਈ ਸਾਂਝਾ ਉਮੀਦਵਾਰ ਸੀ | ਚੋਣ ਪ੍ਰਕਿ੍ਆ ਦੌਰਾਨ ਨਾਮਜ਼ਦਗੀਆਂ ਵਾਪਸ ਲੈਣ ਬਾਅਦ ਸਾਂਝੇ ਪੈਨਲ ਦੇ ਬਾਕੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤੇ ਗਏ ਸੀ, ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਹੀ ਮੁਕਾਬਲਾ ਹੋਣਾ ਬਾਕੀ ਰਹਿ ਗਿਆ ਹੈ | ਇਸ ਲਈ ਸਭਾ ਦੇ ਫ਼ੈਸਲੇ ਮੁਤਾਬਿਕ ਸਾਰੇ ਮੈਂਬਰਾਂ ਅਤੇ ਸਭਾਵਾਂ ਨੂੰ ਬੇਨਤੀ ਕੀਤੀ ਗਈ ਕਿ ਸਰਬਜੀਤ ਸਿੰਘ ਨੂੰ ਅਕੈਡਮੀ ਆ ਕੇ ਵੋਟਾਂ ਪਾ ਕੇ ਵੱਡੀ ਗਿਣਤੀ 'ਚ ਜਿਤਾਇਆ ਜਾਵੇ | ਸੰਧੂ ਵਰਿਆਣਵੀ ਨੇ ਇਹ ਗੱਲ ਸਪਸ਼ਟ ਕੀਤੀ ਕਿ ਅਮਰ ਗਰਗ ਕਲਮਦਾਨ ਸੇਖੋਂ ਸਭਾ ਦਾ ਉਮੀਦਵਾਰ ਨਹੀਂ ਹੈ | ਇਸ ਬਿਆਨ ਨਾਲ ਸਹਿਮਤੀ ਦੇਣ ਵਾਲਿਆ 'ਚ ਡਾ. ਤੇਜਵੰਤ ਮਾਨ, ਡਾ. ਦੀਪਕ ਮਨਮੋਹਨ ਸਿੰਘ, ਡਾ. ਸਵਰਾਜ ਸਿੰਘ, ਡਾ. ਅਮਰ ਕੋਮਲ, ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਭੂਪਿੰਦਰ ਜਗਰਾਓ, ਡਾ. ਗੁਰਚਰਨ ਕੌਰ ਕੋਚਰ, ਡਾ. ਭਗਵੰਤ ਸਿੰਘ, ਡਾ. ਬਲਦੇਵ ਸਿੰਘ ਬੱਧਨ, ਭੂਪਿੰਦਰ ਸੰਧੂ, ਇਕਬਾਲ ਘਾਰੂ, ਡਾ. ਕੰਵਰਜਸਵਿੰਦਰਪਾਲ ਸਿੰਘ, ਲਖਵਿੰਦਰ ਬਾਜਵਾ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਸੁਦਰਸ਼ਨ ਗਾਸੋ, ਪਿ੍ੰਸੀਪਲ ਗੁਰਜੰਟ ਸਿੰਘ, ਜੁਗਰਾਜ ਧੌਲਾ, ਡਾ. ਹਰਜੀਤ ਸਿੰਘ ਸੱਧਰ, ਜਗਦੀਸ਼ ਰਾਣਾ, ਗੁਰਚਰਨ ਸਿੰਘ ਨੂਰਪੁਰ, ਡਾ. ਨਾਇਬ ਸਿੰਘ ਮੰਡੇਰ, ਜਗਦੀਸ਼ ਰਾਏ ਕੂਲਰੀਆਂ, ਮਾ. ਗੁਰਚਰਨ ਸਿੰਘ ਢੁੱਡੀਕੇ, ਕੇ. ਸਾਧੂ ਸਿੰਘ, ਬਲਵੀਰ ਬੱਲੀ ਰਾਏਕੋਟ, ਦਰਸ਼ਨ ਸਿੰਘ ਪ੍ਰੀਤੀਮਾਨ, ਲਾਲ ਮਿਸਤਰੀ, ਡਾ. ਦਵਿੰਦਰ ਬੀਬੀਪੁਰ, ਹਰਮੇਸ਼ ਮੇਸੀ ਦਿੜ੍ਹਬਾ, ਤੇਜਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਸੋਢੀ, ਅਮਰੀਕ ਸਿੰਘ ਤਲਵੰਡੀ, ਰਤਨ ਸਿੰਘ ਪੱਡਾ, ਜਤਿੰਦਰ ਹਾਂਸ, ਜਸਵੀਰ ਰਾਣਾ, ਨੱਕਾਸ ਚਿੱਟੇਵਾਣੀ, ਜਰਨੈਲ ਸਿੰਘ ਅੱਚਰਵਾਲ, ਜਗਮੇਲ ਸਿੰਘ ਸਿੱਧੂ, ਸੁਰਜੀਤ ਸਿੰਘ ਪੰਛੀ, ਦਰਸ਼ਨ ਸਿੰਘ ਢਿੱਲੋਂ, ਜਤਿੰਦਰ ਮਾਨ, ਜਗਜੀਤ ਸਿੰਘ, ਡਾ. ਮਨਦੀਪ ਸਿੰਘ, ਡਾ. ਪਿ੍ਥਵੀਰਾਜ ਸਿੰਘ ਥਾਪਰ, ਡਾ. ਸਿੰਦਰਪਾਲ ਸਿੰਘ, ਡਾ. ਹਰਮਹਿੰਦਰ ਸਿੰਘ ਹਰਜ਼ੀ, ਡਾ. ਭੂਪਿੰਦਰ ਸਿੰਘ ਬਸਰ, ਡਾ. ਰਾਜਿੰਦਰ ਸਿੰਘ ਚਹਿਲ, ਰਣਜ਼ੀਤ ਕੌਰ ਜੀਤ, ਗੁਰਮੀਤ ਕੌਰ ਦੂਆ, ਅਮਰਜੀਤ ਕੌਰ ਮਾਨ, ਅਤਰਜੀਤ ਕਹਾਣੀਕਾਰ, ਡਾ. ਸੰਪੂਰਨ ਸਿੰਘ ਟੱਲੇਵਾਲ, ਹਰੀ ਸਿੰਘ ਢੁੱਡੀਕੇ, ਡਾ. ਸੁਰਜੀਤ ਬਰਾੜ, ਡਾ. ਦਰਸ਼ਨ ਆਸ਼ਟ, ਕਮਲਜੀਤ ਕੰਵਰ, ਸੁਰਿੰਦਰ ਸ਼ਰਮਾ ਨਾਗਰਾ, ਸੁਖਦੇਵ ਅÏਲਖ਼, ਡਾ. ਜਗਦੀਪ ਕੌਰ ਆਹੂਜਾ, ਜੰਗੀਰ ਸਿੰਘ ਰਤਨ ਆਦਿ ਵੀ ਸ਼ੁਮਾਰ ਸਨ |