ਕੌਹਰੀਆਂ, 10 ਮਾਰਚ (ਸੁਨੀਲ ਕੁਮਾਰ ਗਰਗ) - ਪੰਜਾਬ ਸਰਕਾਰ ਦੀ ਡਿਜੀਟਲ ਸਿੱਖਿਆ ਪਹਿਲ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ ਸਾਦੀਹਰੀ ਵਿਖੇ ਨਵੇਂ ਕੰਪਿਊਟਰ ਸੈੱਟਾਂ ਦੀ ਰਸਮੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ ਅਤੇ ਨੈਸ਼ਨਲ ਅਵਾਰਡੀ ਕਾਂਤਾ ਗੋਇਲ ਵਲੋਂ ਸਕੂਲ ਨੂੰ ਸਮਰਪਿਤ ਕੀਤੇ | ਇਸ ਮੌਕੇ ਸਕੂਲ ਨੂੰ 14 ਐਲਸੀਡੀ ਮਨੀਟਰ ਸੈੱਟ ਸੀਪੀਯੂ ਅਤੇ ਯੂਪੀਐਸ ਪ੍ਰਦਾਨ ਕੀਤੇ ਗਏ, ਜਿਸ ਨਾਲ ਸਕੂਲ ਦੀ ਕੰਪਿਊਟਰ ਲੈਬ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ ਅਤੇ 2 ਆਧੁਨਿਕ ਆਈਐਫਪੀ ਫਲੈਟ ਪੈਨਲ ਦਿੱਤੇ ਗਏ | ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਧੁਨਿਕ ਕੰਪਿਊਟਰ ਸਹੂਲਤਾਂ ਨਾਲ ਵਿਦਿਆਰਥੀਆਂ ਦੀ ਸਿੱਖਿਆ ਦੇ ਨਾਲ-ਨਾਲ ਆਨਲਾਈਨ ਪੜ੍ਹਾਈ ਅਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਣਗੇ | ਡਿਜੀਟਲ ਪ੍ਰੋਗਰਾਮ ਵਿਚ ਟੈਕਨਾਲੋਜੀ ਦੀ ਜਾਣਕਾਰੀ ਦੀ ਮਹੱਤਤਾ ਉੱਤੇ ਵੀ ਜੋਰ ਦਿੱਤਾ ਗਿਆ | ਸਮਾਗਮ ਦੌਰਾਨ ਡੇਰਾ ਪੰਚਾਇਤ ਰਾਏਧਰਾਣਾ, ਗ੍ਰਾਮ ਪੰਚਾਇਤ ਰਾਏਧਰਾਣਾ ਅਤੇ ਸਰਪੰਚ ਜਗਸੀਰ ਸਿੰਘ ਜੱਗਾ ਅਤੇ ਸਮੂਹ ਗ੍ਰਾਮ ਪੰਚਾਇਤ ਸਾਦੀਹਰੀ, ਜਗਸੀਰ ਸਿੰਘ ਬਲਾਕ ਸੰਮਤੀ ਮੈਂਬਰ, ਡਾ. ਸੁਖਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਡਾ. ਸਰਬਜੀਤ ਸਿੰਘ, ਅਵਤਾਰ ਸਿੰਘ ਪੂਨੀਆ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੇਵਲ ਸਿੰਘ, ਮੱਖਣ ਹਰੀਕਾ ਪੰਚ, ਦਰਸ਼ਨ ਸਿੰਘ ਨੰਬਰਦਾਰ, ਪਲਵਿੱਤਰ ਹਰੀਕਾ, ਪਿੰਦਾ ਹਰੀਕਾ, ਹਰਪਾਲ ਸਿੰਘ, ਕਾਲਾ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ਼ ਅਤੇ ਆਪ ਵਰਕਰ ਮੌਜੂਦ ਰਹੇ |