ਮੂਨਕ, 12 ਮਾਰਚ (ਕੇਵਲ ਸਿੰਗਲਾ)-ਦੇਸ਼ 'ਚ ਰਸੋਈ ਗੈਸ ਦੀ ਸਪਲਾਈ ਚੱਲ ਰਹੀ ਵਿਸ਼ਵ ਸਥਿਤੀ ਕਾਰਨ ਸੰਭਾਲਣ ਲਈ ਕੇਂਦਰ ਸਰਕਾਰ ਵਲੋਂ ਨਵੇਂ ਬੁਕਿੰਗ ਨਿਯਮ ਲਾਗੂ ਕੀਤੇ ਗਏ ਹਨ | ਸਰਕਾਰੀ ਸੂਤਰਾਂ ਦੇ ਅਨੁਸਾਰ ਪੇਂਡੂ ਖਪਤਕਾਰ ਹੁਣ ਆਪਣੇ ਦੂਜੇ ਸਿਲੰਡਰ ਦੀ ਬੁਕਿੰਗ ਪਹਿਲਾਂ ਵਾਲੀ 25 ਦਿਨ ਦੀ ਥਾਂ 45 ਦਿਨ ਬਾਅਦ ਹੀ ਕਰ ਸਕਣਗੇ, ਜਿਸ ਦਾ ਮਕਸਦ ਸਰਕਾਰ ਨੇ ਪੈਨਿਕ ਬੁਕਿੰਗ, ਹੋਰਡਿੰਗ ਅਤੇ ਬਲੈਕ ਮਾਰਕੀਟਿੰਗ ਨੂੰ ਰੋਕਣਾ ਹੈ | ਇਸ ਦੌਰਾਨ, ਦਰਅਸਲ ਸਮੇਂ 'ਚ ਪੇਂਡੂ ਖੇਤਰਾਂ 'ਚ ਬੁਕਿੰਗ ਦਾ ਸਮਾਂ ਨੂੰ 45 ਦਿਨ ਤੱਕ ਵਧਾਉਣਾ ਪਿਆ ਹੈ, ਜਦਕਿ ਸ਼ਹਿਰੀ ਖਪਤਕਾਰਾਂ ਲਈ ਅੰਤਰ ਕੁੱਝ ਘੱਟ (ਉਦਾਹਰਨ ਲਈ 25 ਦਿਨ) ਵੀ ਰਹਿ ਸਕਦਾ ਹੈ | ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈੱਸ ਮੰਤਰਾਲੇ ਨੇ ਦੱਸਿਆ ਹੈ ਕਿ ਐਲ ਪੀ ਜੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਤਪਾਦਨ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਘਰੇਲੂ ਖਪਤਕਾਰਾਂ ਨੂੰ ਪਹਿਲੀ ਤਰਜੀਹ ਦਿੱਤੀ ਜਾ ਰਹੀ ਹੈ | ਇਸ ਵਿਚਾਰਧਾਰਾ ਦੇ ਤਹਿਤ ਬੁਕਿੰਗ ਵਿੱਚ ਵਾਧਾ ਕੀਤਾ ਗਿਆ ਹੈ | ਸਰਕਾਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਐਲ ਪੀ ਜੀ ਦੀ ਸਪਲਾਈ 'ਚ ਆਮ ਤੌਰ 'ਤੇ ਕੋਈ ਕਮੀ ਨਹੀਂ ਹੈ | ਲੋਕ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਤਬਦੀਲੀ ਕਾਰਨ ਕਈ ਖੇਤਰਾਂ ਵਿੱਚ ਲੋਕਾਂ ਨੇ ਐਲ ਪੀ ਜੀ ਬੁਕਿੰਗ ਸਿਸਟਮ 'ਤੇ ਹੋਰ ਧਿਆਨ ਦਿੱਤਾ ਹੈ ਅਤੇ ਕੁੱਝ ਥਾਵਾਂ 'ਤੇ ਲੋਕਾਂ ਨੂੰ ਸਿਲੰਡਰ ਮਿਲਣ ਵਿੱਚ ਦੇਰ ਹੋ ਰਹੀ ਹੈ | ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੈਨਿਕ ਬੁਕਿੰਗ ਤੋਂ ਬਚੋ ਅਤੇ ਆਪਣੇ ਐਲ ਪੀ ਜੀ ਰੀਫਿਲ ਲਈ ਨਿਯਮਾਂ ਦੀ ਪਾਲਣਾ ਕਰੋ |