24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

13-03-26

Ad Position 21
No active advertisement
ਅਜੀਤ ਡੈਸਕ 13-03-2026

 ਸਰਕਾਰੀ ਹਸਪਤਾਲਾਂ ਵਿਚ ਸੁਧਾਰ ਜ਼ਰੂਰੀ
ਵਰਤਮਾਨ ਸਮੇਂ ਲੋਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹਰ ਦੂਜਾ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ। ਮਹਿੰਗੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਇਸ ਕਰਕੇ ਸਰਕਾਰੀ ਹਸਪਤਾਲ ਹੀ ਗਰੀਬ ਅਤੇ ਮੱਧਵਰਗ ਲਈ ਸਸਤੇ ਅਤੇ ਸਹਿਜ ਇਲਾਜ ਦਾ ਮੁੱਖ ਸਾਧਨ ਹਨ। ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਹਸਪਤਾਲਾਂ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਅਤੇ ਸਮੱਸਿਆਵਾਂ ਮੌਜੂਦ ਹਨ। ਸਭ ਤੋਂ ਪਹਿਲੀ ਅਤੇ ਵੱਡੀ ਸਮੱਸਿਆ ਡਾਕਟਰਾਂ ਅਤੇ ਨਰਸਾਂ ਦੀ ਘਾਟ ਹੈ। ਦੂਜੀ ਵੱਡੀ ਸਮੱਸਿਆ ਦਵਾਈਆਂ ਦੀ ਕਮੀ ਹੈ।ਇਸ ਤੋਂ ਇਲਾਵਾ ਸਫ਼ਾਈ ਦੀ ਘਾਟ ਵੀ ਇੱਕ ਗੰਭੀਰ ਮੁੱਦਾ ਹੈ। ਅਕਸਰ ਵਾਰਡ, ਬਾਥਰੂਮ ਅਤੇ ਹਸਪਤਾਲ ਦਾ ਆਲੇ-ਦੁਆਲੇ ਦਾ ਇਲਾਕਾ ਗੰਦਾ ਰਹਿੰਦਾ ਹੈ। ਚੰਗੀਆਂ ਸਿਹਤ ਸੇਵਾਵਾਂ ਹਰ ਨਾਗਰਿਕ ਦਾ ਅਧਿਕਾਰ ਹਨ। ਜੇਕਰ ਸਰਕਾਰੀ ਹਸਪਤਾਲਾਂ ਵਿਚ ਸੁਧਾਰ ਹੋਵੇਗਾ ਤਾਂ ਸਮਾਜ ਦੇ ਹਰ ਵਰਗ ਨੂੰ ਲਾਭ ਮਿਲੇਗਾ ਅਤੇ ਦੇਸ਼ ਦੀ ਤਰੱਕੀ ਵਿਚ ਵੀ ਯੋਗਦਾਨ ਪਵੇਗਾ।

- ਰਾਜਵੀਰ ਸਿੰਘ, ਸਰਹਿੰਦ

ਜੰਗ ਦੇ ਸਾਏ ਹੇਠ ਆਮ ਲੋਕਾਂ ਦਾ ਦੁੱਖ

ਹਾਲੀ ਹੀ ਇਜ਼ਰਾਈਲ ਅਤੇ ਈਰਾਨ ਦੀ ਲੜਾਈ ਵਿਚ ਸਿਰਫ ਮੱਧ ਪੂਰਬ ਹੀ ਨਹੀਂ, ਸਗੋਂ ਵਿਸ਼ਵ ਸ਼ਾਂਤੀ ਅਤੇ ਆਰਥਿਕ ਸਥਿਰਤਾ ਲਈ ਵੀ ਖਤਰਾ ਬਣ ਰਿਹਾ ਹੈ। ਅਮਰੀਕਾ ਨੇ ਅੱਠ ਮਹੀਨਿਆਂ 'ਚ ਦੂਜੀ ਵਾਰ ਈਰਾਨ ਨੂੰ ਨਿਸ਼ਾਨਾ ਬਣਾਇਆ। ਇਸ ਤਰ੍ਹਾਂ ਦੇ ਰਾਜਨੀਤਕ ਸੰਘਰਸ਼ਾਂ ਵਿਚ ਆਮ ਨਾਗਰਿਕ ਅਕਸਰ ਬਿਨਾਂ ਦੋਸ਼ ਪੀੜਤ ਬਣ ਜਾਂਦੇ ਹਨ। ਮੇਰੇ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਬਹੁਤ ਜ਼ਰੂਰੀ ਹੈ। ਇਸ ਲਈ ਬੇਗੁਨਾਹ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ।

-ਮਨਪ੍ਰੀਤ
ਜਲੰਧਰ।

ਆਧਾਰ ਬਾਇਓਮੈਟ੍ਰਿਕ ਲਾਕ ਕਿਉਂ ਜ਼ਰੂਰੀ ਹੈ?

ਆਧਾਰ ਨਾਲ ਜੁੜੀ ਬਾਇਓਮੈਟ੍ਰਿਕ ਜਾਣਕਾਰੀ ਸਭ ਤੋਂ ਸੰਵੇਦਨਸ਼ੀਲ ਹੁੰਦੀ ਹੈ। ਯੂ.ਆਈ. ਡੀ.ਏ.ਆਈ ਨੇ ਬਾਇਓਮੈਟ੍ਰਿਕ ਲਾਕ ਕਰਨ ਦੀ ਸਹੂਲਤ ਦਿੱਤੀ ਹੈ। ਇਸ ਨਾਲ ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰੇ ਦੀ ਜਾਣਕਾਰੀ ਲਾਕ ਹੋ ਜਾਂਦੀ ਹੈ। ਕੋਈ ਵੀ ਤੁਹਾਡੇ ਬਿਨਾਂ ਮਨਜ਼ੂਰੀ ਬਾਇਓਮੈਟ੍ਰਿਕ ਵਰਤ ਨਹੀਂ ਸਕਦਾ। ਜਦੋਂ ਲੋੜ ਪਵੇ, ਤੁਸੀਂ ਖੁਦ ਅਨਲਾਕ ਕਰ ਸਕਦੇ ਹੋ। ਨਵੇਂ ਆਧਾਰ ਐਪ ਰਾਹੀਂ ਇਹ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਹ ਕਦਮ ਵੱਡੀ ਸੁਰੱਖਿਆ ਦਿੰਦਾ ਹੈ।
ਕਈ ਲੋਕ ਅਣਜਾਣੇ ਵਿਚ ਆਧਾਰ ਦੀ ਫੋਟੋ ਜਾਂ ਨੰਬਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੰਦੇ ਹਨ। ਯੂ.ਆਈ. ਡੀ.ਏ.ਆਈ ਨੇ ਇਸ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ। ਆਧਾਰ ਦੀ ਜਾਣਕਾਰੀ ਪਬਲਿਕ ਹੋਣਾ ਠੱਗਾਂ ਲਈ ਸੌਖਾ ਮੌਕਾ ਬਣ ਜਾਂਦਾ ਹੈ। ਇਸ ਨਾਲ ਪਹਿਚਾਣ ਚੋਰੀ ਹੋ ਸਕਦੀ ਹੈ। ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਆਧਾਰ ਨਾਲ ਜੁੜੀ ਕੋਈ ਵੀ ਜਾਣਕਾਰੀ ਕਦੇ ਵੀ ਆਨਲਾਈਨ ਸਾਂਝੀ ਨਾ ਕਰੋ।
ਜੇ ਤੁਹਾਨੂੰ ਕੁਝ ਸਮੇਂ ਲਈ ਆਧਾਰ ਦੀ ਲੋੜ ਨਹੀਂ ਹੈ, ਤਾਂ ਯੂ.ਆਈ. ਡੀ.ਏ.ਆਈ ਦੀ ਲਾਕ ਸਹੂਲਤ ਵਰਤੀ ਜਾ ਸਕਦੀ ਹੈ। ਆਧਾਰ ਲਾਕ ਕਰਨ ਨਾਲ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੋ ਸਕਦੀ। ਜਦੋਂ ਜ਼ਰੂਰਤ ਪਵੇ, ਆਧਾਰ ਮੁੜ ਅਨਲਾਕ ਕੀਤਾ ਜਾ ਸਕਦਾ ਹੈ। ਇਹ ਸਹੂਲਤ ਆਨਲਾਈਨ ਉਪਲਬਧ ਹੈ। ਇਸ ਨਾਲ ਆਧਾਰ ਦੀ ਗਲਤ ਵਰਤੋਂ ਤੋਂ ਬਚਾਅ ਹੁੰਦਾ ਹੈ। ਲੋਕਾਂ ਨੂੰ ਇਸ ਫੀਚਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਸਾਈਬਰ ਕਰਾਈਮ ਲਈ ਟੋਲ ਫ੍ਰੀ ਨੰਬਰ 1930 ਉਪਲਬਧ ਹੈ। ਸੁਰੱਖਿਅਤ ਰਹਿਣ ਲਈ ਲਗਾਤਾਰ ਜਾਗਰੂਕਤਾ ਜਰੂਰੀ ਹੈ।

-ਗੌਰਵ ਮੁੰਜਾਲ
(ਪੀ.ਸੀ.ਐਸ)

Ad Position 22
No active advertisement
ਪਿਛਲੀ ਖ਼ਬਰ ਰਸੋਈ ਗੈਸ ਬੁਕਿੰਗ ਨਿਯਮ ਵਿਚ ਵੱਡਾ ਬਦਲਾਅ <br/> ਅਗਲੀ ਖ਼ਬਰ ਈਰਾਨ ਯੁੱਧ ਕਾਰਨ ਭਾਰਤ ਨੂੰ ਲੱਗ ਰਿਹੈ ਵੱਡਾ ਝਟਕਾ
Ad Position 24