ਅਹਿਮਦਗੜ੍ਹ, 12 ਮਾਰਚ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ, ਅਹਿਮਦਗੜ੍ਹ ਨੇ ਸ਼੍ਰੀ ਖਾਟੂ ਧਾਮ ਮੰਦਰ ਦੀ ਚੱਲ ਰਹੀ ਉਸਾਰੀ ਸੇਵਾ ਸੰਬੰਧੀ ਸ਼ਹਿਰ ਦੀਆਂ ਸੰਸਥਾਵਾਂ ਦੇ ਪਤਵੰਤਿਆਂ ਅਤੇ ਸ਼ਰਧਾਲੂਆਂ ਨਾਲ ਇੱਕ ਮੀਟਿੰਗ ਕੀਤੀ | ਬਜਰੰਗ ਅਖਾੜਾ ਵਿਖੇ ਮੀਟਿੰਗ ਦੌਰਾਨ ਸੰਸਥਾ ਦੇ ਪ੍ਰਬੰਧਕਾ ਨੇ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਦਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਅਗਲੇ ਕੁਝ ਦਿਨਾਂ ਵਿਚ ਪੈਣ ਵਾਲੇ ਪਹਿਲੀ ਮੰਜ਼ਿਲ ਦੇ ਲੈਂਟਰ ਵਿਚ ਸਾਰਿਆਂ ਨੂੰ ਤਨ ਮਨ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ | ਮੀਟਿੰਗ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਵਿੱਕੀ ਸ਼ਰਮਾ, ਜਗਦੀਸ਼ ਗੋਇਲ, ਚਾਨਣ ਚੌਧਰੀ, ਸੁਰਿੰਦਰ ਕੁਰੜ, ਆਨੰਦ ਮਿੱਤਲ, ਸੋਨੂੰ ਰਾਮਾਨੰਦ, ਰਵਿੰਦਰ ਪੁਰੀ, ਅਸ਼ੋਕ ਡੱਬੀ, ਵਿੱਕੀ ਟੰਡਨ, ਦੀਪਕ ਸ਼ਰਮਾ, ਪ੍ਰਮੋਦ ਗੁਪਤਾ, ਰਾਕੇਸ਼ ਗਰਗ, ਸੰਜੀਵ ਗਰਗ, ਰਾਜੀਵ ਗਰਗ, ਸੋਮੀ ਘਲੌਟੀ, ਅਰੁਣ ਵਰਮਾ, ਰਾਜਨ ਘਈ, ਡਾ: ਰਵੀ ਸ਼ਰਮਾ, ਅਜੇ ਜੈਨ, ਦੀਪਕ ਨੋਨੀ, ਸਾਹਿਲ ਜਿੰਦਲ, ਗੋਪਾਲ ਕਿ੍ਸ਼ਨ ਟੋਨੀ, ਰਕੇਸ਼ ਜੋਸ਼ੀ, ਜਤਿੰਦਰ ਭੋਲਾ ਅਤੇ ਹੋਰ ਪਤਵੰਤਿਆਂ ਨੇ ਮੰਦਰ ਦੀ ਉਸਾਰੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ | ਮੰਚ ਸੰਚਾਲਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਟੰਡਨ ਨੇ ਕੀਤਾ | ਮੋਹਿਤ ਜਿੰਦਲ, ਐਡਵੋਕੇਟ ਸਤਿਅਮ ਨਗਰ, ਸੁਨੀਲ ਸਿੰਗਲਾ, ਰੋਬਿਨ ਗੁਪਤਾ, ਪੁਨੀਤ ਜੈਨ, ਅਨਿਲ ਮਿੱਤਲ, ਅਭਿਨਵ ਗੁਪਤਾ, ਸਾਹਿਲ ਗੁਪਤਾ, ਸੰਦੀਪ ਜੈਨ, ਲਲਿਤ ਜਿੰਦਲ, ਸ਼ੁਭਮ ਥਾਪਰ, ਦੀਪਕ ਪੰਨਾ, ਨਿਸ਼ਾਂਤ ਗੋਇਲ, ਸੁਧੀਰ ਸਿੰਗਲਾ, ਗਗਨਦੀਪ ਦਰਪਨ, ਵਿਨੇਸ਼ ਗੁਪਤਾ ਅਤੇ ਹੋਰ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |