24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬੇਖ਼ੌਫ਼ ਚੋਰਾਂ ਵਲੋਂ ਖੇਤਾਂ ਵਿਚਲੇ ਦਰਜਨ ਟਰਾਂਸਫ਼ਾਰਮਰਾਂ 'ਚੋਂ ਸੈਂਕੜੇ ਲੀਟਰ ਤੇਲ ਚੋਰੀ <br/>

Ad Position 21
No active advertisement
ਖੇਤਾਂ ਅੰਦਰ ਨਕਾਰਾ ਹੋ ਚੁੱਕੇ ਟਰਾਂਸਫ਼ਾਰਮਰਾਂ ਦੇ ਕੋਲ ਗੱਲਬਾਤ ਕਰਦੇ ਹੋਏ ਕਿਸਾਨ | ਤਸਵੀਰ: ਮਨਜਿੰਦਰ ਸਿੰਘ ਸਰੌਦ <br/> 13-03-2026
ਮਲੇਰਕੋਟਲਾ, 12 ਮਾਰਚ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨਾਂ ਤੋਂ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਭੂਤਰੇ ਚੋਰਾਂ ਦਾ ਕਹਿਰ ਬਦਸਤੂਰ ਜਾਰੀ ਹੈ | ਬੇਖ਼ੌਫ ਚੋਰਾਂ ਵੱਲੋਂ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਕੇ ਉੱਥੇ ਖੇਤਾਂ ਵਿਚਲੇ ਬਿਜਲੀ ਦੇ ਟਰਾਂਸਫ਼ਾਰਮਰਾਂ ਤੋਂ ਤੇਲ ਜਾਂ ਹੋਰ ਸਮਾਨ ਚੋਰੀ ਕਰਨ ਦੀਆਂ ਘਟਨਾਵਾਂ ਘਟਣ ਦੀ ਬਜਾਏ ਵੱਧ ਰਹੀਆਂ ਹਨ | ਅਮਰਵੇਲ ਦੀ ਤਰ੍ਹਾਂ ਵੱਧ ਰਹੇ ਇਸ ਵਰਤਾਰੇ ਦੇ ਕਾਰਨ ਕਿਸਾਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਉਣ ਲਈ ਮਜਬੂਰ ਹਨ ਕਿ ਆਖ਼ਰ ਚੋਰਾਂ ਨੂੰ ਪੁਲਿਸ ਦਾ ਭੋਰਾ-ਭਰ ਵੀ ਖ਼ੌਫ਼ ਕਿਉਂ ਨਹੀਂ ਆਉਂਦਾ | ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ 'ਸਭ ਅੱਛਾ ਹੈ' ਦੇ ਕੀਤੇ ਜਾਂਦੇ ਦਾਅਵੇ 'ਵਾ ਵਰੋਲਿਆਂ' ਦੀ ਤਰ੍ਹਾਂ ਉੱਡ ਰਹੇ ਪ੍ਰਤੀਤ ਹੁੰਦੇ ਹਨ | ਹੁਣ ਬੀਤੀ ਲੰਘੀ ਰਾਤ ਚੋਰਾਂ ਨੇ ਪਿੰਡ ਸਰੌਦ ਵਿਖੇ ਬਾਲੇਵਾਲ ਵਾਲੀ ਸੜਕ 'ਤੇ ਸਥਿਤ ਕਿਸਾਨਾਂ ਦੀਆਂ ਤਕਰੀਬਨ ਇੱਕ ਦਰਜਨ ਮੋਟਰਾਂ ਤੋਂ ਬਿਜਲੀ ਦੇ ਟਰਾਂਸਫਾਰਮਾਂ ਦਾ ਸੈਂਕੜੇ ਲੀਟਰ ਤੇਲ ਚੋਰੀ ਕਰ ਲਿਆ | ਇਲਾਕੇ ਅੰਦਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਕੁੱਝ ਦਿਨ ਪਹਿਲਾਂ ਦਰਜਨ ਤੋਂ ਜ਼ਿਆਦਾ ਮੋਟਰਾਂ ਤੋਂ ਤੇਲ ਤੇ ਹੋਰ ਸਮਾਨ ਚੋਰੀ ਕਰ ਲਿਆ ਸੀ | ਇਸ ਸਬੰਧੀ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਨੂੰ ਚੋਰਾਂ ਵੱਲੋਂ ਪਰਮਜੀਤ ਸਿੰਘ, ਬਹਾਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ, ਤੇਜ ਸਿੰਘ, ਭੋਲਾ ਸਿੰਘ, ਲਾਭ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਕਿਸਾਨਾਂ ਦੇ ਖੇਤਾਂ ਵਿਚਲੇ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ | ਚੋਰਾਂ ਵੱਲੋਂ ਕਈ ਟਰਾਂਸਫ਼ਾਰਮਰ ਖੋਲ੍ਹ ਕੇ ਤੇ ਕਈਆਂ ਦੇ ਇਨਸੂਲੇਟਰ ਤੋੜ ਕੇ ਉਨ੍ਹਾਂ ਨੂੰ ਨਕਾਰਾ ਕਰ ਦਿੱਤਾ | ਕਿਸਾਨਾਂ ਨੇ ਆਖਿਆ ਕਿ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਹੋਣ ਕਾਰਨ ਉਨ੍ਹਾਂ ਦੇ ਲਈ ਮੁਸ਼ਕਿਲ ਖੜੀ ਹੋ ਚੁੱਕੀ ਕਿਉਂਕਿ ਕੁੱਝ ਦਿਨ ਨੂੰ ਮੌਸਮ ਦੇ ਖ਼ਰਾਬ ਹੋਣ ਦੀ ਚਰਚਾ ਦੇ ਚੱਲਦਿਆਂ ਉਨ੍ਹਾਂ ਵੱਲੋਂ ਫ਼ਸਲ ਨੂੰ ਪਾਣੀ ਲਗਾਇਆ ਜਾ ਰਿਹਾ ਸੀ ਪਰੰਤੂ ਚੋਰਾਂ ਵੱਲੋਂ ਇਹ ਕਾਰਾ ਕਰ ਦਿੱਤਾ | ਕਿਸਾਨਾਂ ਨੇ ਆਖਿਆ ਕਿ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਤੋਂ ਤੇਲ ਲਿਆਉਣ ਦੇ ਲਈ ਜੱਦੋ-ਜਹਿਦ ਕਰਨੀ ਪਵੇਗੀ | ਤੇਲ ਕੱਢਣ ਕਾਰਨ ਕਈ ਟਰਾਂਸਫਾਰਮਾਂ ਦੇ ਵਿੱਚ ਨੁਕਸਾਨੇ ਜਾਣ ਦਾ ਵੀ ਖ਼ਦਸ਼ਾ ਹੈ | ਇਸ ਵਰਤਾਰੇ ਦਾ ਹੈਰਾਨੀਜਨਕ ਤੱਥ ਇਹ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਵੀ ਲੋਕ ਕੰਨੀ ਕਤਰਾਉਂਦੇ ਹਨ | ਕਿਸਾਨ ਵਰਗ ਇਨ੍ਹਾਂ ਟਰਾਂਸਫ਼ਾਰਮਰ ਚੋਰਾਂ ਅੱਗੇ ਬੇਬਸ ਜਾਪ ਰਿਹਾ ਹੈ | ਕਿਸਾਨਾਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਪੁਲਿਸ ਇਨ੍ਹਾਂ ਚੋਰਾਂ ਨੂੰ ਨੱਥ ਪਾ ਕੇ ਸਲਾਖ਼ਾਂ ਪਿੱਛੇ ਕਰੇ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ 14 ਦੀ ਮੋਗਾ ਰੈਲੀ ਇਤਿਹਾਸਕ ਹੋਵੇਗੀ-ਬੜਿੰਗ/ਘਈ/ਮੁਲਤਾਨੀ <br/> ਅਗਲੀ ਖ਼ਬਰ ਖਾਟੂ ਧਾਮ ਮੰਦਰ ਦੇ ਨਿਰਮਾਣ ਸੰਬੰਧੀ ਮੀਟਿੰਗ <br/>
Ad Position 24